ਜਸਬੀਰ ਸਿੰਘ ਚਾਨਾ
ਫਗਵਾੜਾ, 4 ਮਈ
ਫਗਵਾੜਾ ਦੇ ਰੇਲਵੇ ਰੋਡ ਤੇ ਸਥਿਤ ਭੱਲਾ ਸਪੇਅਰ ਪਾਰਟ ਦੇ ਮਾਲਕ ਦਾ ਅੱਜ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਮੌਕੇ ਤੋਂ ਪ੍ਰਾਪਤ ਸੂਚਨਾ ਮੁਤਾਬਕ ਦੁਕਾਨ ਮਾਲਕ ਕ੍ਰਿਸ਼ਨ ਕੁਮਾਰ ਭੱਲਾ ਆਪਣੇ ਦੁਕਾਨ ਉੱਤੇ ਬੈਠਾ ਸੀ ਤਾਂ ਕੁਝ ਦੇਰ ਬਾਅਦ ਜਦੋਂ ਉਸ ਦੇ ਅਕਾਉਂਟੈਂਟ ਨੇ ਆ ਕੇ ਦੇਖਿਆ ਤਾਂ ਉਸ ਦੇ ਮਾਲਕ ਦਾ ਦੁਕਾਨ ਦੇ ਪਿਛਲੇ ਪਾਸੇ ਲਿਜਾ ਕੇ ਕਤਲ ਕੀਤਾ ਹੋਇਆ ਸੀ। ਘਟਨਾ ਦੀ ਸੂਚਨਾ ਮਿਲਦੇ ਸਾਰ ਪੁਲੀਸ ਮੌਕੇ ਤੇ ਪੁੱਜ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।