27.6 C
Patiāla
Tuesday, July 23, 2024

ਟੇਬਲ ਟੈਨਿਸ ਦਰਜਾਬੰਦੀ: ਮਨਿਕਾ ਬੱਤਰਾ 38ਵੇਂ ਸਥਾਨ ’ਤੇ

Must read

ਟੇਬਲ ਟੈਨਿਸ ਦਰਜਾਬੰਦੀ: ਮਨਿਕਾ ਬੱਤਰਾ 38ਵੇਂ ਸਥਾਨ ’ਤੇ


ਨਵੀਂ ਦਿੱਲੀ: ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਕੌਮੀ ਟੇਬਲ ਟੈਨਿਸ ਫੈਡਰੇਸ਼ਨ (ਆਈਟੀਟੀਐੱਫ) ਦੀ ਮਹਿਲਾ ਸਿੰਗਲਜ਼ ਦੀ ਦਰਜਾਬੰਦੀ ਵਿੱਚ 38ਵੇਂ ਦਰਜੇ ’ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ ਪੁਰਸ਼ਾਂ ਵਿੱਚ ਜੀ ਸਾਥੀਆਨ 34ਵੇਂ ਅਤੇ ਅਚੰਤਾ ਸ਼ਰਤ ਕਮਲ ਵੀ ਇੱਕ ਦਰਜਾ ਉਪਰ 37ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਦੁਨੀਆਂ ਦੇ ਸਿਖਰਲੇ 100 ਖਿਡਾਰੀਆਂ ਵਿੱਚ ਸ਼ਰਤ ਅਤੇ ਸਾਥੀਆਨ ਤੋਂ ਇਲਾਵਾ ਹੋਰ ਕੋਈ ਭਾਰਤੀ ਪੁਰਸ਼ ਖਿਡਾਰੀ ਸ਼ਾਮਲ ਨਹੀਂ ਹੈ ਜਦਕਿ ਮਹਿਲਾ ਸਿੰਗਲਜ਼ ਵਿੱਚ ਮਨਿਕਾ ਤੋਂ ਇਲਾਵਾ ਤਿੰਨ ਹੋਰ ਖਿਡਾਰਨਾਂ ਇਸ ਸੂਚੀ ਵਿੱਚ ਸ਼ਾਮਲ ਹਨ। ਅਰਚਨਾ ਕਮਾਤ 26 ਸਥਾਨਾਂ ਦੀ ਲੰਬੀ ਛਾਲ ਮਾਰ ਕੇ 66ਵੇਂ ਨੰਬਰ ’ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ ਸ਼੍ਰੀਜਾ ਅਕੁਲਾ 68ਵੇਂ ਨੰਬਰ ਅਤੇ ਰੀਤ ਟੇਨਿਸਨ 97ਵੇਂ ਨੰਬਰ ’ਤੇ ਹੈ। -ਪੀਟੀਆਈ





News Source link

- Advertisement -

More articles

- Advertisement -

Latest article