13.5 C
Patiāla
Tuesday, December 6, 2022

ਕੇਂਦਰ ਸਰਕਾਰ ਨੇ ‘ਆਲ ਰੈਂਕ, ਨੋ ਪੈਨਸ਼ਨ’ ਨੀਤੀ ਅਪਣਾਈ: ਕਾਂਗਰਸ : The Tribune India

Must read


ਨਵੀਂ ਦਿੱਲੀ, 4 ਮਈ

ਸਾਬਕਾ ਸੈਨਿਕਾਂ ਨੂੰ ਅਪਰੈਲ ਮਹੀਨੇ ਦੀ ਪੈਨਸ਼ਨ ਨਾ ਮਿਲਣ ਦੀਆਂ ਰਿਪੋਰਟਾਂ ਦੌਰਾਨ ਕਾਂਗਰਸ ਨੇ ਅੱਜ ਕੇਂਦਰ ਨੂੰ ਪੈਨਸ਼ਨਾਂ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਹੈ ਜਦਕਿ ਪਾਰਟੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਜਵਾਨਾਂ ਦਾ ਅਪਮਾਨ ਦੇਸ਼ ਦਾ ਅਪਮਾਨ ਹੈ। ‘ਇੱਕ ਰੈਂਕ, ਇੱਕ ਪੈਨਸ਼ਨ’ ਦਾ ਜ਼ਿਕਰ ਕਰਦਿਆਂ ਕਾਂਗਰਸ ਨੇ ਕਿਹਾ ਕਿਹਾ ਕਿ ਸਰਕਾਰ ਵੱਲੋਂ ਹਥਿਆਰਬੰਦ ਬਲਾਂ ਦੇ ਹਿੱਤਾਂ ’ਤੇ ਕੀਤਾ ਗਿਆ ਇਹ ਕੋਈ ‘ਪਹਿਲਾ ਹਮਲਾ’ ਨਹੀਂ ਹੈ।  ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਮੋਦੀ ਸਰਕਾਰ ‘ਇੱਕ ਰੈਂਕ, ਇੱਕ ਪੈਨਸ਼ਨ’ ਉੱਤੇ ਧੋਖਾ ਕਰਨ ਮਗਰੋਂ ਹੁਣ ‘ਆਲ ਰੈਂਕ, ਨੋ ਪੈਨਸ਼ਨ’ ਦੀ ਨੀਤੀ ਅਪਣਾ ਰਹੀ ਹੈ। ਜਵਾਨਾਂ ਦਾ ਅਪਮਾਨ ਦੇਸ਼ ਦਾ ਹੈ। ਸਰਕਾਰ ਵੱਲੋਂ ਜਿੰਨੀ ਛੇਤੀ ਹੋ ਸਕੇ ਸਾਬਕਾ ਸੈਨਿਕਾਂ ਨੂੰ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਹੈ।’ ਕਾਂਗਰਸ ਨੇ ਭਾਜਪਾ ’ਤੇ ਵਰ੍ਹਦਿਆਂ ਇਹ ਦੋਸ਼ ਵੀ ਲਾਇਆ ਕਿ ਉਹ ਆਪਣੇ ਪ੍ਰਾਪੇਗੰਡਾ ਲਈ ਸਾਬਕਾ ਸੈਨਿਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। -ਪੀਟੀਆਈ

News Source link

- Advertisement -

More articles

- Advertisement -

Latest article