26.2 C
Patiāla
Saturday, November 26, 2022

ਰਾਜ ਠਾਕਰੇ ਦੇ ਭਾਸ਼ਨ ਦਾ ਉਦੇਸ਼ ਸਮਾਜ ਵਿੱਚ ਵੰਡੀਆਂ ਪਾਉਣਾ: ਪਾਟਿਲ : The Tribune India

Must read


ਮੁੰਬਈ, 2 ਮਈ

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਲਸੇ ਪਾਟਿਲ ਨੇ ਕਿਹਾ ਕਿ ਐੱਮਐੱਨਐੱਸ ਮੁਖੀ ਰਾਜ ਠਾਕਰੇ ਵੱਲੋਂ ਔਰੰਗਾਬਾਦ ਵਿੱਚ ਦਿੱਤੇ ਗਏ ਭਾਸ਼ਨ ਦਾ ਉਦੇਸ਼ ਸਮਾਜ ਵਿੱਚ ਵੰਡੀਆਂ ਪਾਉਣਾ ਸੀ। ਦਰਅਸਲ, ਉਨ੍ਹਾਂ 3 ਮਈ ਤੱਕ ਮਸਜਿਦਾਂ ਤੋਂ ਲਾਊਡ ਸਪੀਕਰ ਲਾਹੁਣ ਲਈ ਚਿਤਾਵਨੀ ਦਿੱਤੀ ਸੀ। ਸ੍ਰੀ ਪਾਟਿਲ ਨੇ ਰਾਜ ਠਾਕਰੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਔਰੰਗਾਬਾਦ ਵਿੱਚ ਕੀਤੀ ਗਈ ਰੈਲੀ ’ਚ ਠਾਕਰੇ ਦੇ ਭਾਸ਼ਨ ਮੁੱਖ ਤੌਰ ’ਤੇ ਸਿਰਫ਼ ਐੱਨਸੀਪੀ ਮੁਖੀ ਸ਼ਰਦ ਪਵਾਰ ’ਤੇ ਹਮਲੇ ਕਰਨ ਤੱਕ ਕੇਂਦਰਿਤ ਸੀ, ਜਿਨ੍ਹਾਂ ਦੀ ਪਾਰਟੀ ਇਸ ਸਮੇਂ ਮਹਾਰਾਸ਼ਟਰਪ ਵਿੱਚ ਸ਼ਿਵ ਸੇਨਾ ਤੇ ਕਾਂਗਰਸ ਨਾਲ ਸੱਤਾ ’ਚ ਹੈ। ਸ੍ਰੀ ਠਾਕਰੇ ਨੇ ਸ੍ਰੀ ਪਵਾਰ ’ਤੇ ਮਹਾਰਾਸ਼ਟਰ ਵਿੱਚ ਜਾਤੀਗਤ ਰਾਜਨੀਤੀ ਕਰਨ ਦਾ ਦੋਸ਼ ਲਾਇਆ ਤੇ ਕਿਹਾ ਉਨ੍ਹਾਂ ਨੂੁੰ ‘ਹਿੰਦੂ’ ਸ਼ਬਦ ਤੋਂ ਐਲਰਜੀ ਹੈ। ਸ੍ਰੀ ਪਾਟਿਲ ਨੇ ਕਿਹਾ ਕਿ ਸ੍ਰੀ ਠਾਕਰੇ ਦੇ ਭਾਸ਼ਨ ਦਾ ਮਕਸਦ ਸਮਾਜ ’ਚ ਵੰਡੀਆਂ ਤੇ ਨਫ਼ਰਤ ਪੈਦਾ ਕਰਨਾ ਸੀ। ਪੁਲੀਸ ਇਸ ਭਾਸ਼ਨ ਨੂੰ ਸੁਣੇਗੀ ਤੇ ਫ਼ੈਸਲਾ ਕਰੇਗਾ ਕਿ ਇਸ ’ਚ ਕੀ ਇਤਰਾਜ਼ਯੋਗ ਹੈ ਤੇ ਇਸ ਸਬੰਧੀ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਔਰੰਗਾਬਾਦ ਦੇ ਪੁਲੀਸ ਕਮਿਸ਼ਨਰ ਇਹ ਗੱਲ ਵੀ ਦੇਖਣਗੇ ਕਿ ਰਾਜ ਠਾਕਰੇ ਦੀ ਰੈਲੀ ਦੀ ਆਗਿਆ ਦੇਣ ਸਮੇਂ ਕਿਹੜੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਗਈ ਸੀ। ਔਰੰਗਾਬਾਦ ਦੇ ਪੁਲੀਸ ਮੁਖੀ ਇਸ ਬਾਰੇ ਕਾਨੂੰਨੀ ਰਾਇ ਲੈਣਗੇ ਤੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਰਿਪੋਰਟ ਸੌਂਪਣਗੇ। -ਪੀਟੀਆਈ

News Source link

- Advertisement -

More articles

- Advertisement -

Latest article