ਨਵੀਂ ਦਿੱਲੀ, 3 ਮਈ
ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਘਰੇਲੂ ਵਰਤੋਂ ਵਾਲੇ ਏਅਰ ਕੰਡੀਸ਼ਨਰਾਂ (ਏਸੀ) ਦੀ ਵਿਕਰੀ ਵਿਚ ਭਾਰੀ ਵਾਧਾ ਹੋਇਆ ਹੈ। ਏਸੀ ਕੰਪਨੀਆਂ ਨੂੰ ਉਮੀਦ ਹੈ ਕਿ ਇਸ ਸਾਲ ਉਨ੍ਹਾਂ ਦੀ ਵਿਕਰੀ ਰਿਕਾਰਡ 90 ਲੱਖ ਯੂਨਿਟਾਂ ਤੱਕ ਪੁੱਜੇਗੀ। ਕੰਜ਼ਿਊਮਰ ਇਲੈਕਟ੍ਰੋਨਿਕਸ ਐਂਡ ਐਪਲਾਇੰਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਸੀਮਾ) ਨੇ ਕਿਹਾ ਕਿ ਅਪਰੈਲ ‘ਚ ਰਿਕਾਰਡ 17.5 ਲੱਖ ਏਸੀ ਦੀ ਵਿਕਰੀ ਹੋਈ, ਜੋ ਇਸ ਮਹੀਨੇ ਦਾ ਹੁਣ ਤੱਕ ਦਾ ਰਿਕਾਰਡ ਹੈ।