32.5 C
Patiāla
Friday, July 26, 2024

ਸ਼ਰੀਫ਼ ਦੇ ਦੌਰੇ ਦੀ ਕਵਰੇਜ ਨਾ ਕਰਨ ’ਤੇ ਪੀਟੀਵੀ ਦੇ ਮੁਲਾਜ਼ਮ ਮੁਅੱਤਲ

Must read

ਸ਼ਰੀਫ਼ ਦੇ ਦੌਰੇ ਦੀ ਕਵਰੇਜ ਨਾ ਕਰਨ ’ਤੇ ਪੀਟੀਵੀ ਦੇ ਮੁਲਾਜ਼ਮ ਮੁਅੱਤਲ


ਇਸਲਾਮਾਬਾਦ: ਪਾਕਿਸਤਾਨ ਦੇ ਸਰਕਾਰੀ ‘ਪੀਟੀਵੀ’ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਇਕ ਦੌਰੇ ਦੀ ‘ਢੁੱਕਵੀਂ’ ਕਵਰੇਜ ਕਰਨ ਵਿਚ ਨਾਕਾਮ ਰਹਿਣ ’ਤੇ ਆਪਣੇ 17 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸ਼ਾਹਬਾਜ਼ ਲਾਹੌਰ ਆਏ ਸਨ ਤੇ ਕਵਰੇਜ ਠੀਕ ਢੰਗ ਨਾਲ ਨਾ ਹੋਣ ਲਈ ਚੰਗਾ ਲੈਪਟਾਪ ਮੌਜੂਦ ਨਾ ਹੋਣ ਦਾ ਹਵਾਲਾ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਪਿਛਲੇ ਹਫ਼ਤੇ ਕੋਟ ਲਖਪਤ ਜੇਲ੍ਹ ਤੇ ਰਮਜ਼ਾਨ ਬਾਜ਼ਾਰਾਂ ਦੇ ਦੌਰੇ ਉਤੇ ਆਏ ਸਨ। ਨਿਯਮਾਂ ਮੁਤਾਬਕ ਪ੍ਰਧਾਨ ਮੰਤਰੀ ਦੇ ਦੌਰੇ ਲਈ ਰਿਪੋਰਟਰਾਂ ਤੇ ਪ੍ਰੋਗਰਾਮ ਨਿਰਮਾਤਾਵਾਂ ਦੀ ਇਕ ਵੀਵੀਆਈਪੀ ਟੀਮ ਜ਼ਿੰਮੇਵਾਰ ਹੁੰਦੀ ਹੈ। -ਪੀਟੀਆਈ





News Source link

- Advertisement -

More articles

- Advertisement -

Latest article