23.6 C
Patiāla
Monday, November 17, 2025

ਰੀਅਲ ਮੈਡਰਿਡ ਨੇ ‘ਲਾ ਲੀਗਾ’ ਖ਼ਿਤਾਬ ਜਿੱਤਿਆ

Must read


ਮੈਡਰਿਡ: ਰੀਅਲ ਮੈਡਰਿਡ ਨੇ ਐੱਸਪਨੋਲ ਨੂੰ 4-0 ਨਾਲ ਮਾਤ ਦੇ ਕੇ ਸਪੈਨਿਸ਼ ਫੁਟਬਾਲ ਲੀਗ ‘ਲਾ ਲੀਗਾ’ ਵਿਚ ਰਿਕਾਰਡ 35ਵਾਂ ਖਿਤਾਬ ਆਪਣੇ ਨਾਂ ਕਰ ਲਿਆ। ਖਿਡਾਰੀ ਤੇ ਕੋਚ ਮੈਚ ਖ਼ਤਮ ਹੋਣ ਤੋਂ ਬਾਅਦ ਵੀ ਸੈਂਟਿਆਗੋ ਸਟੇਡੀਅਮ ਵਿਚ ਜਸ਼ਨ ਮਨਾਉਂਦੇ ਰਹੇ। ਰੀਅਲ ਮੈਡਰਿਡ ਇਸੇ ਮੈਦਾਨ ’ਤੇ ਬੁੱਧਵਾਰ ਨੂੰ ਮੈਨਚੈਸਟਰ ਸਿਟੀ ਖ਼ਿਲਾਫ਼ ਚੈਂਪੀਅਨਜ਼ ਲੀਗ ਦੇ ਸੈਮੀਫਾਈਨਲ ਦੇ ਦੂਜੇ ਗੇੜ ਦਾ ਮੈਚ ਖੇਡੇਗਾ। ਪਹਿਲੇ ਗੇੜ ਤੋਂ ਬਾਅਦ ਕਲੱਬ 3-4 ਨਾਲ ਪਿੱਛੇ ਚੱਲ ਰਿਹਾ ਹੈ। ਮੈਡਰਿਡ ਹੁਣ ਆਪਣੇ ਰਵਾਇਤੀ ਵਿਰੋਧੀ ਬਾਰਸੀਲੋਨਾ ਤੋਂ 18 ਅੰਕ ਅੱਗੇ ਹੋ ਗਿਆ ਹੈ। ਹੁਣ ਕੇਵਲ ਚਾਰ ਗੇੜਾਂ ਦੇ ਮੈਚ ਹੋਣੇ ਬਾਕੀ ਹਨ ਤੇ ਕੋਈ ਵੀ ਟੀਮ ਰੀਅਲ ਮੈਡਰਿਡ ਦੀ ਬਰਾਬਰੀ ਤੱਕ ਨਹੀਂ ਪਹੁੰਚ ਸਕੇਗੀ। -ਏਪੀ





News Source link

- Advertisement -

More articles

- Advertisement -

Latest article