ਮੁੰਬਈ, 1 ਮਈ
ਆਈਪੀਐਲ ਦੇ ਮੈਚ ਵਿੱਚ ਅੱਜ ਦਿੱਲੀ ਨੇ ਲਖਨਊ ਨੂੰ 6 ਦੌੜਾਂ ਨਾਲ ਹਰਾ ਦਿੱਤਾ ਹੈ। ਦਿੱਲੀ ਦੇ ਸਾਹਮਣੇ 196 ਦੌੜਾਂ ਦਾ ਟੀਚਾ ਸੀ ਪਰ ਟੀਮ ਨਿਰਧਾਰਿਤ ਓਵਰਾਂ ਵਿਚ 189 ਦੌੜਾਂ ਹੀ ਬਣਾ ਸਕੀ। ਰਿਸ਼ਭ ਪੰਤ ਟੌਪ ਸਕੋਰਰ ਰਹੇ, ਉਨ੍ਹਾਂ 44 ਦੌੜਾਂ ਬਣਾਈਆਂ ਜਦਕਿ ਮਿਸ਼ੇਲ ਮਾਰਸ਼ ਨੇ 37 ਦੌੜਾਂ ਦੀ ਪਾਰੀ ਖੇਡੀ। ਲਖਨਊ ਲਈ ਮੋਹਸਿਨ ਖਾਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ, ਉਸ ਨੇ ਚਾਰ ਓਵਰਾਂ ਵਿਚ 16 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ।