13.9 C
Patiāla
Tuesday, December 5, 2023

ਅਪਡੇਟ ਆਈਟੀ ਰਿਟਰਨ ਫਾਈਲ ਕਰਨ ਲਈ ਨਵਾਂ ਫਾਰਮ ਜਾਰੀ

Must read


ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਅਪਡੇਟ ਕੀਤੀਆਂ ਆਈਟੀ ਰਿਟਰਨਾਂ ਭਰਨ ਲਈ ਨਵਾਂ ਫਾਰਮ ਜਾਰੀ ਕੀਤਾ ਹੈ। ਕਰਦਾਤਾ ਨੂੰ ਰਿਟਰਨ ਫਾਈਲ ਕਰਨ ਲੱਗਿਆਂ ਕਾਰਨ ਸੱਦਣਾ ਪਵੇਗਾ ਤੇ ਨਾਲ ਹੀ ਟੈਕਸ ਤਹਿਤ ਆ ਰਹੀ ਆਮਦਨ ਬਾਰੇ ਵੀ ਦੱਸਣਾ ਪਵੇਗਾ। ਨਵਾਂ ਫਾਰਮ (ਆਈਟੀਆਰ-ਯੂ) ਕਰਦਾਤਾ ਲਈ 2019-20 ਤੇ 2020-21 ਵਿੱਤੀ ਵਰ੍ਹਿਆਂ ਲਈ ਉਪਲੱਬਧ ਹੋਵੇਗਾ। ਆਈਟੀਆਰ-ਯੂ ਫਾਈਲ ਕਰਨ ਵਾਲੇ ਨੂੰ ਆਮਦਨ ਨਵੇਂ ਸਿਰਿਓਂ ਦਰਜ ਕਰਨ ਲਈ ਕਾਰਨ ਦੱਸਣਾ ਪਵੇਗਾ। ਇਹ ਰਿਟਰਨ ਮੁਲਾਂਕਣ ਵਰ੍ਹੇ ਦੇ ਖ਼ਤਮ ਹੋਣ ਦੇ ਦੋ ਸਾਲ ਦੇ ਅੰਦਰ ਫਾਈਲ ਕੀਤੀ ਜਾ ਸਕਦੀ ਹੈ। 2022-23 ਦੇ ਬਜਟ ਵਿਚ ਕਰਦਾਤਾ ਨੂੰ ਫਾਈਲਿੰਗ ਦੇ ਦੋ ਸਾਲਾਂ ਦੇ ਅੰਦਰ ਆਮਦਨ ਕਰ ਰਿਟਰਨ ਅਪਡੇਟ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ।  ਕਰਦਾਤਾ ਨੂੰ ਹਰੇਕ ਮੁਲਾਂਕਣ ਵਰ੍ਹੇ ਵਿਚ ਸਿਰਫ਼ ਇਕ ਵਾਰ ਰਿਕਾਰਡ ਅਪਡੇਟ ਕਰਨ ਦਾ ਮੌਕਾ ਮਿਲੇਗਾ। -ਪੀਟੀਆਈ  News Source link

- Advertisement -

More articles

- Advertisement -

Latest article