35.3 C
Patiāla
Monday, April 28, 2025

ਮਦੀਨਾ ਵਿੱਚ ਨਾਅਰੇਬਾਜ਼ੀ ਕਰਨ ’ਤੇ ਇਮਰਾਨ ਖਾਨ ਤੇ ਪੰਜ ਸਾਬਕਾ ਮੰਤਰੀਆਂ ’ਤੇ ਕੇਸ ਦਰਜ

Must read


ਇਸਲਾਮਾਬਾਦ, 1 ਮਈ

ਸਾਊਦੀ ਅਰਬ ਦੀ ਪਵਿੱਤਰ ਮਸਜਿਦ -ਏ-ਨਵਬੀ ਵਿੱਚ ਇਮਰਾਨ ਖਾਨ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਖ਼ਿਲਾਫ਼ ਨਾਅਰੇਬਾਜ਼ੀ ਕਰਨਾ ਭਾਰੀ ਪੈ ਗਿਆ ਹੈ। ਇਸ ਸਬੰਧ ਵਿਚ ਫੈਸਲਾਬਾਦ ਵਿਚ ਇਮਰਾਨ ਤੇ ਉਸ ਦੇ ਪੰਜ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਗ੍ਰਹਿ ਮੰਤਰੀ ਰਾਣਾ ਸਨਾਉਲ੍ਹਾ ਨੇ ਕਿਹਾ ਕਿ ਮਦੀਨਾ ਜਿਹੀ ਪਵਿੱਤਰ ਥਾਂ ’ਤੇ ਸਿਆਸੀ ਨਾਅਰੇਬਾਜ਼ੀ ਕਰਨਾ ਗੰਭੀਰ ਮਾਮਲਾ ਹੈ ਜਿਸ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ। ਕੇਸ ਦਰਜ ਤੋਂ ਬਾਅਦ ਇਮਰਾਨ ਨੂੰ ਕਿਸੇ ਵੇਲੇ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਦੱਸਣਾ ਬਣਦਾ ਹੈ ਕਿ ਸਾਊਦੀ ਅਰਬ ਵੀ ਇਮਰਾਨ ਖਿਲਾਫ਼ ਸਖਤ ਕਾਰਵਾਈ ਕਰ ਸਕਦਾ ਹੈ।





News Source link

- Advertisement -

More articles

- Advertisement -

Latest article