16.9 C
Patiāla
Wednesday, March 19, 2025

ਮਜ਼ਦੂਰ ਦਿਵਸ: ਗੈਰ-ਸੰਗਠਤ ਖੇਤਰ ਦੇ ਕਾਮੇ ਆਪਣੇ ਬੁਨਿਆਦੀ ਹੱਕਾਂ ਤੋਂ ਵਾਂਝੇ

Must read


ਆਤਿਸ਼ ਗੁਪਤਾ

ਚੰਡੀਗੜ੍ਹ, 1 ਮਈ

ਦੇਸ਼-ਦੁਨੀਆ ਵਿੱਚ ਅੱਜ ਮਜ਼ਦੂਰ ਦਿਵਸ ’ਤੇ ਵੱਡੇ ਵੱਡੇ ਸਮਾਗਮ ਉਲੀਕੇ ਜਾ ਰਹੇ ਹਨ ਪਰ ਆਧੁਨਿਕ ਯੁੱਗ ਵਿੱਚ ਗ਼ੈਰ-ਸੰਗਠਤ ਖੇਤਰ ਨਾਲ ਜੁੜੇ ਮਜ਼ਦੂਰ ਆਪਣੇ ਬੁਨਿਆਦੀ ਹੱਕਾਂ ਤੋਂ ਅਣਜਾਣ ਹਨ। ਇਸ ਵਰਗ ਦੀ ਭਲਾਈ ਲਈ ਸਰਕਾਰਾਂ ਐਲਾਨ ਤਾਂ ਵੱਡੇ-ਵੱਡੇ ਕਰਦੀਆਂ ਹਨ, ਜਦੋਂ ਕਿ ਜ਼ਮੀਨੀ ਹਕੀਕਤ ਬਿਲਕੁਲ ਉਲਟ ਹੈ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਮਈ ਦਿਵਸ ਮੌਕੇ ਵੀ ਵੱਡੀ ਗਿਣਤੀ ਵਿੱਚ ਦਿਹਾੜੀਦਾਰ ਕੰਮ ਦੀ ਭਾਲ ਵਿੱਚ ਚੌਕਾਂ ਵਿੱਚ ਬੈਠੇ ਦਿਖਾਈ ਦਿੱਤੇ। ਇਸ ਮੌਕੇ ਸੱਤ ਪਾਲ ਵਾਸੀ ਰਾਮ ਦਰਬਾਰ ਨੇ ਦੱਸਿਆ ਕਿ ਉਹ 35-40 ਸਾਲਾਂ ਤੋਂ ਦਿਹਾੜੀਦਾਰ ਹੈ। ਕਦੇ ਵੀ ਕਿਸੇ ਸਰਕਾਰ ਨੇ ਉਨ੍ਹਾਂ ਦੀ ਬਾਂਹ ਫੜਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਮੌਜੂਦਾ ਸਮੇਂ ਵਿੱਚ ਸੰਗਠਿਤ ਖੇਤਰ ਨਾਲ ਜੁੜੇ ਕਾਮਿਆਂ ਵੱਲੋਂ ਮਈ ਦਿਵਸ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਸਮੇਂ-ਸਮੇਂ ’ਤੇ ਕਾਮਿਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਉਭਾਰਿਆ ਜਾਂਦਾ ਹੈ। 



News Source link

- Advertisement -

More articles

- Advertisement -

Latest article