ਇਸਲਾਮਾਬਾਦ, 1 ਮਈ
ਪਾਕਿਸਤਾਨ ਦੇ ਸਰਕਾਰੀ ਚੈਨਲ ਪੀਟੀਵੀ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਲਾਹੌਰ ਫੇਰੀ ਨੂੰ ਸਹੀ ਢੰਗ ਕਵਰ ਕਰਨ ਵਿੱਚ ਅਸਫਲ ਰਹਿਣ ਕਾਰਨ 17 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਨਵੇਂ ਚੁਣੇ ਪ੍ਰਧਾਨ ਮੰਤਰੀ ਸ਼ਰੀਫ਼ ਨੇ ਪਿਛਲੇ ਹਫ਼ਤੇ ਲਾਹੌਰ ਦੀ ਕੋਟ ਲਖਪਤ ਜੇਲ੍ਹ ਅਤੇ ਰਮਜ਼ਾਨ ਬਾਜ਼ਾਰ ਦਾ ਦੌਰਾ ਕੀਤਾ ਸੀ। ਪਾਕਿਸਤਾਨ ਟੈਲੀਵਿਜ਼ਨ (ਪੀਟੀਵੀ) ਦੀ ਟੀਮ ਫਾਈਲ ਟ੍ਰਾਂਸਫਰ ਪ੍ਰੋਟੋਕੋਲ (ਐੱਫਟੀਪੀ) ਰਾਹੀਂ ਵੀਡੀਓ ਫੁਟੇਜ ਅਪਲੋਡ ਕਰਨ ਲਈ ਲੋੜੀਂਦੇ ਉੱਨਤ ਲੈਪਟਾਪ ਨਾ ਹੋਣ ਕਾਰਨ ਸਹੀ ਢੰਗ ਨਾਲ ਕਵਰੇਜ ਕਰਨ ਵਿੱਚ ਅਸਫਲ ਰਹੀ।