ਪਿਸ਼ਾਵਰ, 30 ਅਪਰੈਲ
ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਵਿੱਚ ਦੋ ਧਮਾਕਿਆਂ ’ਚ ਇੱਕ ਪੁਲੀਸ ਮੁਲਜ਼ਮ ਦੀ ਮੌਤ ਹੋ ਗਈ ਜਦਕਿ 5 ਹੋਰ ਜ਼ਖ਼ਮੀ ਹੋਏ ਹਨ। ਜ਼ਿਲ੍ਹਾ ਪੁਲੀਸ ਦੇ ਅਧਿਕਾਰੀ ਸੁਹੇਲ ਖਾਲਿਦ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਚਰਸੱਦਾ ਜ਼ਿਲ੍ਹੇ ਦੇ ਨਿਸੱਤਾ ਥਾਣੇ ਮੁੱਖ ਗੇਟ ਨੇ ਇੱਕ ਬਾਰੂਦੀ ਸੁਰੰਗ (ਆਈਈਡੀ) ਧਮਾਕੇ ਵਿੱਚ ਪੁਲੀਸ ਦੇ ਇੱਕ ਸਿਪਾਹੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਹਾਲੇ ਤੱਕ ਕਿਸੇ ਵੀ ਦਹਿਸ਼ਤਗਰਦ ਗੁੱਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਕਬੂਲੀ ਹੈ। ਦੂਜਾ ਧਮਾਕਾ ਸੂਬੇ ਦੇ ਬਾਜੌਰ ਜ਼ਿਲ੍ਹੇ ਵਿੱਚ ਸੜਕ ਕੰਢੇ ਹੋਇਆ, ਜਿਸ ਵਿੱਚ ਚਾਰ ਜਣੇ ਜ਼ਖ਼ਮੀ ਹੋੲੇ। ਜ਼ਖ਼ਮੀਆਂ ਵਿੱਚ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। -ਪੀਟੀਆਈ