ਪੁਣੇ, 1 ਮਈ
ਆਈਪੀਐੱਲ ਦੇ ਅੱਜ ਦੇ ਮੈਚ ਵਿਚ ਚੇਨੱਈ ਨੇ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾ ਦਿੱਤਾ ਹੈ। ਹੈਦਰਾਬਾਦ ਦੀ ਟੀਮ ਚੇਨੱਈ ਦੇ ਵੱਡੇ ਸਕੋਰ ਅੱਗੇ ਟਿਕ ਨਹੀਂ ਸਕੀ ਤੇ ਉਸ ਦੇ ਖਿਡਾਰੀਆਂ ਲਗਾਤਾਰ ਵਿਕਟਾਂ ਗੁਆਉਂਦੇ ਰਹੇ। ਹੈਦਰਾਬਾਦ ਦੀ ਟੀਮ ਨਿਰਧਾਰਤ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 189 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ ਚੇਨੱਈ ਸੁਪਰਕਿੰਗਜ਼ ਨੇ ਸਨਰਾਈਜਰਜ਼ ਹੈਦਰਾਬਾਦ ਨੂੰ ਜਿੱਤ ਲਈ 203 ਦੌੜਾਂ ਬਣਾਉਣ ਦਾ ਟੀਚਾ ਦਿੱਤਾ ਹੈ। ਚੇਨਈ ਨੇ ਪਹਿਲਾਂ ਖੇਡਦੇ ਹੋਏ ਨਿਰਧਾਰਿਤ 20 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ਨਾਲ 202 ਦੌੜਾਂ ਬਣਾਈਆਂ ਸਨ। ਗਾਇਕਵਾੜ ਨੇ ਧਮਾਕੇਦਾਰ ਪਾਰੀ ਖੇਡਦਿਆਂ 99 ਦੌੜਾਂ ਬਣਾਈਆਂ। ਉਨ੍ਹਾਂ ਛੇ ਚੌਕੇ ਤੇ ਛੇ ਛੱਕੇ ਜੜ ਕੇ ਦਰਸ਼ਕਾਂ ਦਾ ਦਿਲ ਜਿੱਤਿਆ।