ਲੰਡਨ: ਯੂਕੇ ਦੀਆਂ ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਗੁਜਰਾਤ ਵਿਚ ਬੁਲਡੋਜ਼ਰ ਫੈਕਟਰੀ ਦਾ ਦੌਰਾ ਕਰਨ ਦੀ ਨਿਖੇਧੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਜੌਹਨਸਨ ਨੇ ਬਰਤਾਨੀਆ ਦੀ ਗੁਜਰਾਤ ਸਥਿਤ ਕੰਪਨੀ ‘ਜੇਸੀਬੀ’ ਦੇ ਪਲਾਂਟ ਦਾ ਦੌਰਾ ਕੀਤਾ ਸੀ। ਇਸ ’ਤੇ ਵਿਰੋਧੀ ਧਿਰਾਂ ਨੇ ਸਵਾਲ ਉਠਾਏ ਹਨ। ਲੇਬਰ ਪਾਰਟੀ ਦੇ ਕਈ ਸੰਸਦ ਮੈਂਬਰਾਂ ਜਿਨ੍ਹਾਂ ਵਿਚ ਭਾਰਤੀ ਮੂਲ ਦੀ ਨਾਦੀਆ ਵਿਟੋਮ ਵੀ ਸ਼ਾਮਲ ਹੈ, ਨੇ ਬੋਰਿਸ ਦੇ ਦੌਰੇ ਉਤੇ ਸਵਾਲ ਉਠਾਏ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਕੰਪਨੀ ਦੀਆਂ ਬਣੀਆਂ ਮਸ਼ੀਨਾਂ ਨੂੰ ਦਿੱਲੀ ਵਿਚ ਸੰਪਤੀਆਂ ਢਾਹੁਣ ਲਈ ਵਰਤਿਆ ਗਿਆ ਸੀ। -ਪੀਟੀਆਈ