ਪੇਈਚਿੰਗ, 30 ਅਪਰੈਲ
ਚੀਨ ਦੇ ਮੱਧ ਹੁਨਾਨ ਸੂਬੇ ਵਿੱਚ ਛੇ ਮੰਜ਼ਿਲਾ ਰਿਹਾਇਸ਼ੀ ਇਮਾਰਤ ਢਹਿਣ ਕਾਰਨ 23 ਜਣੇ ਮਲਬੇ ਵਿੱਚ ਫਸ ਗਏ ਹਨ ਜਦਕਿ ਘੱਟੋ-ਘੱਟ 39 ਜਣੇ ਲਾਪਤਾ ਹਨ। ਅਧਿਕਾਰੀਆਂ ਨੇ ਸ਼ਨਿਚਰਵਾਰ ਸ਼ਾਮ ਨੂੰ ਦੱਸਿਆ ਕਿ ਪੰਜ ਜਣਿਆਂ ਨੂੰ ਬਚਾਅ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਰਕਾਰ ਵੱਲੋਂ ਚਲਾੲੇ ਜਾਂਦੇ ‘ਚਾਈਨਾ ਗਲੋਬਲ ਟੈਲੀਵਿਜ਼ਨ ਨੈੱਟਵਰਕ’ ਦੀ ਖ਼ਬਰ ਮੁਤਾਬਕ ਵਾਂਗਚੇਂਗ ਜ਼ਿਲ੍ਹੇ ਦੇ ਚੰਗਸ਼ਾ ਸ਼ਹਿਰ ਵਿੱਚ ਛੇ ਮੰਜ਼ਿਲਾ ਇਮਾਰਤ ਸ਼ੁੱਕਰਵਾਰ ਦੁਪਹਿਰ ਨੂੰ ਢਹਿ ਗਈ। ਬਚਾਅ ਕਾਰਜ ਚਲਾਏ ਰਹੇ ਹਨ ਅਤੇ ਇਮਾਰਤ ਦੇ ਮਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। -ਪੀਟੀਆਈ