ਮੁੰਬਈ, 28 ਅਪਰੈਲ
‘ਭਾਰਤ ਏਕ ਖੋਜ’ ਵਰਗੇ ਟੀਵੀ ਸ਼ੋਅ ਦੇ ਨਾਲ-ਨਾਲ ‘ਸਰਦਾਰੀ ਬੇਗਮ’ ਅਤੇ ‘ਸੋਲਜਰ’ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਲਈ ਮਸ਼ਹੂਰ ਸਲੀਮ ਘੋਸ ਦਾ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 70 ਵਰ੍ਹਿਆਂ ਦੇ ਸਨ। ਅਦਾਕਾਰ ਦੇ ਪਰਿਵਾਰ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਘੋਸ਼ ਨੇ ਬੁੱਧਵਾਰ ਰਾਤ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ ਅਤੇ ਉਸਨੂੰ ਸ਼ਹਿਰ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਲਿਜਾਇਆ ਗਿਆ ਜਿਥੇ ਅੱਜ ਉਨ੍ਹਾਂ ਦੀ ਮੌਤ ਹੋ ਗਈ। ਘੋਸ਼ ਨੇ 1978 ਵਿੱਚ ‘ਸਵਰਗ ਨਰਕ’ ਵਿੱਚ ਇੱਕ ਬੇਨਾਮ ਵਿਦਿਆਰਥੀ ਦੀ ਭੂਮਿਕਾ ਤੋਂ ਫਿਲਮ ਜਗਤ ਵਿੱਚ ਪੈਰ ਧਰਿਆ ਸੀ। ਬੇਨੇਗਲ ਦੀ 2010 ਦੀ ਫਿਲਮ ‘ਵੈੱਲ ਡਨ ਅੱਬਾ’ ਉਨ੍ਹਾਂ ਦੀ ਆਖਿਰੀ ਹਿੰਦੀ ਫਿਲਮ ਸੀ। –ਏਜੰਸੀ