27.6 C
Patiāla
Tuesday, July 23, 2024

ਇੰਡੀਆ ਪੋਸਟ ਪੇਅਮੈਂਟਸ ਬੈਂਕ ਲਈ 820 ਕਰੋੜ ਰੁਪੲੇ ਦੀ ਵਾਧੂ ਰਕਮ ਪ੍ਰਵਾਨ

Must read

ਇੰਡੀਆ ਪੋਸਟ ਪੇਅਮੈਂਟਸ ਬੈਂਕ ਲਈ 820 ਕਰੋੜ ਰੁਪੲੇ ਦੀ ਵਾਧੂ ਰਕਮ ਪ੍ਰਵਾਨ


ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ ਇੰਡੀਆ ਪੋਸਟ ਪੇਅਮੈਂਟਸ ਬੈਂਕ (ਆਈਪੀਪੀਬੀ) ਲਈ 820 ਕਰੋੜ ਰੁਪਏ ਦੀ ਵਾਧੂ ਰਕਮ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਰਕਮ ਦੀ ਵਰਤੋਂ ਦੇਸ਼ ਦੇ ਸਾਰੇ ਡਾਕਖਾਨਿਆਂ ’ਚ ਸੇਵਾਵਾਂ ਦੇ ਵਿਸਥਾਰ ਲਈ ਕੀਤੀ ਜਾਵੇਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ 1.56 ਲੱਖ ਤੋਂ ਵਧ ਡਾਕਖਾਨਿਆਂ ’ਚੋਂ ਕਰੀਬ 1.3 ਲੱਖ ਡਾਕਖਾਨਿਆਂ ’ਚ ਇੰਡੀਆ ਪੋਸਟ ਪੇਅਮੈਂਟਸ ਬੈਂਕ ਦੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਨੇ ਆਈਪੀਪੀਬੀ ਲਈ 500 ਕਰੋੜ ਰੁਪਏ ਦੇ ਹੋਰ ਫੰਡ ਨੂੰ ਵੀ ਸਿਧਾਂਤਕ ਤੌਰ ’ਤੇ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰੀ ਬਿਆਨ ਮੁਤਾਬਕ ਕੈਬਨਿਟ ਨੇ ਆਈਪੀਪੀਬੀ ਦੀ ਸਥਾਪਨਾ ਦੀ ਲਾਗਤ 1435 ਕਰੋੜ ਰੁਪਏ ਤੋਂ ਵਧਾ ਕੇ 2255 ਕਰੋੜ ਰੁਪੲੇ ਕਰ ਦਿੱਤੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article