16.8 C
Patiāla
Tuesday, November 18, 2025

ਤਣਾਅ ਦੇ ਬਾਵਜੂਦ ਰੂਸ ਤੇ ਅਮਰੀਕਾ ਨੇ ਇਕ-ਦੂਜੇ ਦੇ ਕੈਦੀ ਛੱਡੇ

Must read


ਵਾਸ਼ਿੰਗਟਨ: ਰੂਸ ਤੇ ਅਮਰੀਕਾ ਨੇ ਇਕ ਨਾਟਕੀ ਘਟਨਾਕ੍ਰਮ ਵਿਚ ਅੱਜ ਦੋਵਾਂ ਮੁਲਕਾਂ ਦੇ ਇਕ-ਇਕ ਕੈਦੀ ਨੂੰ ਇਕ-ਦੂਜੇ ਨੂੰ ਸੌਂਪ ਦਿੱਤਾ। ਦੱਸਣਯੋਗ ਹੈ ਕਿ ਰੂਸ ਨੇ ਮਾਸਕੋ ਵਿਚ ਕੈਦ ਇਕ ਜਲ ਸੈਨਿਕ ਨੂੰ ਰਿਹਾਅ ਕੀਤਾ ਹੈ ਜਦਕਿ ਅਮਰੀਕਾ ਨੇ ਉਸ ਬਦਲੇ ਇਕ ਰੂਸੀ ਨਸ਼ਾ ਤਸਕਰ ਨੂੰ ਛੱਡਿਆ ਹੈ। ਉਹ ਅਮਰੀਕਾ ਵਿਚ ਲੰਮੀ ਕੈਦ ਭੁਗਤ ਰਿਹਾ ਸੀ। ਮਾਹਿਰਾਂ ਮੁਤਾਬਕ ਅਜਿਹਾ ਤਬਾਦਲਾ ਸ਼ਾਂਤੀ ਦੇ ਸਮੇਂ ਵੀ ਵੱਡਾ ਕੂਟਨੀਤਕ ਸੌਦਾ ਮੰਨਿਆ ਜਾ ਸਕਦਾ ਸੀ ਪਰ ਜੰਗ ਦੇ ਹਾਲਾਤ ’ਚ ਇਹ ਕਾਫ਼ੀ ਗੈਰ-ਸਾਧਾਰਨ ਕਦਮ ਹੈ। ਰੂਸ ਨੇ ਟੈਕਸਸ ਵਾਸੀ ਟ੍ਰੇਵਰ ਰੀਡ ਨੂੰ ਛੱਡਿਆ ਹੈ। ਉਸ ਨੂੰ 2019 ਵਿਚ ਰੂਸ ਨੇ ਗ੍ਰਿਫ਼ਤਾਰ ਕੀਤਾ ਸੀ। -ਏਪੀ





News Source link

- Advertisement -

More articles

- Advertisement -

Latest article