32.5 C
Patiāla
Friday, July 26, 2024

ਔਰਤ ਦੀ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ

Must read

ਔਰਤ ਦੀ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ


ਮੁੱਖ ਅੰਸ਼

  • ਬਿਜਲੀ ਨਾ ਹੋਣ ਕਾਰਨ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਨਾ ਹੋ ਸਕੀ
  • ਪੁਲੀਸ ਨੇ ਘਟਨਾ ਦੀ ਜਾਂਚ ਆਰੰਭੀ 

ਰਾਮ ਸ਼ਰਨ ਸੂਦ

ਅਮਲੋਹ, 27 ਅਪਰੈਲ

ਇਥੋਂ ਦੀ ਮੰਡੀ ਗੋਬਿੰਦਗੜ੍ਹ ਰੋਡ ’ਤੇ ਸਥਿਤ ਸੀਮਿੰਟਿਡ ਕਲੋਨੀ ਵਿੱਚ ਅੱਜ ਬਾਅਦ ਦੁਪਹਿਰ ਅਣਪਛਾਤੇ ਵਿਅਕਤੀਆਂ ਨੇ ਅਰਚਨਾ (45) ਪਤਨੀ ਤਰਸੇਮ ਸਿੰਘ ਦੀ ਹੱਤਿਆ ਕਰ ਦਿੱਤੀ। ਮੁਲਜ਼ਮ ਉਸ ਦੀਆਂ ਕੰਨਾਂ ਦੀਆਂ ਵਾਲੀਆਂ ਅਤੇ ਗਲੇ ਦੀ ਚੇਨੀ ਵੀ ਲਾਹ ਕੇ ਲੈ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਔਰਤ ਘਰ ਵਿਚ ਇਕੱਲੀ ਸੀ ਅਤੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਪੁਲੀਸ ਨੇ ਦੱਸਿਆ ਕਿ ਘਟਨਾ ਬਾਰੇ ਜਾਣਕਾਰੀ ਉਸ ਸਮੇਂ ਮਿਲੀ ਜਦੋਂ ਅਰਚਨਾ ਦਾ 10ਵੀਂ ਕਲਾਸ ਵਿੱਚ ਪੜ੍ਹਦਾ ਛੋਟਾ ਲੜਕਾ ਗੁਰਪ੍ਰੀਤ ਸਿੰਘ ਸਕੂਲ ਤੋਂ ਛੁੱਟੀ ਉਪਰੰਤ ਘਰ ਆਇਆ। ਦਰਵਾਜ਼ਾ ਨਾ ਖੁੱਲ੍ਹਣ ’ਤੇ ਜਦੋਂ ਉਹ ਘਰ ਦੇ ਅੰਦਰ ਟੱਪ ਕੇ ਗਿਆ ਤਾਂ ਦੇਖਿਆ ਕਿ ਉਸ ਦੀ ਮਾਤਾ ਦੀ ਲਾਸ਼ ਰਸੋਈ ਵਿੱਚ ਫਰਸ਼ ’ਤੇ ਪਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕਪਤਾਨ ਪੁਲੀਸ (ਜਾਂਚ) ਰਾਜਪਾਲ ਸਿੰਘ, ਉਪ ਕਪਤਾਨ ਪੁਲੀਸ ਸੁਖਵਿੰਦਰ ਸਿੰਘ ਅਤੇ ਥਾਣਾ ਮੁਖੀ ਹਰਦੀਪ ਸਿੰਘ ਪੁਲੀਸ ਸਮੇਤ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਲਈ ਫ਼ਿੰਗਰ ਐਕਸਪਰਟ ਬੁਲਾ ਕੇ ਪੜਤਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਅਰਚਨਾ ਦੀ ਚੁੰਨੀ ਨਾਲ ਉਸ ਦਾ ਗਲ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ। ਅਰਚਨਾ ਦਾ ਵੱਡਾ ਪੁੱਤਰ ਕੈਨੇਡਾ ਉਚੇਰੀ ਸਿੱਖਿਆ ਲਈ ਗਿਆ ਹੋਇਆ ਹੈ ਜਦੋਂਕਿ ਉਸ ਦਾ ਪਤੀ ਪ੍ਰਾਈਵੇਟ ਕੰਪਨੀ ਵਿਚ ਮੁਲਾਜ਼ਮ ਹੈ। ਘਟਨਾ ਸਮੇਂ ਸ਼ਹਿਰ ਦੀ ਬਿਜਲੀ ਬੰਦ ਸੀ ਜਿਸ ਕਾਰਨ ਮੁਹੱਲੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।

News Source link

- Advertisement -

More articles

- Advertisement -

Latest article