ਮੁੰਬਈ, 28 ਅਪਰੈਲ
ਇਥੇ ਖੇਡੇ ਗਏ ਆਈਪੀਐਲ ਮੈਚ ਵਿੱਚ ਵੀਰਵਾਰ ਨੂੰ ਦਿੱਲੀ ਕੈਪੀਟਲਸ ਨੇ ਕੁਲਦੀਪ ਯਾਦਵ ਅਤੇ ਮੁਤਸਾਫਿਜੁਰ ਰਹਿਮਾਨ ਦੀ ਬਿਹਤਰੀਨ ਗੇਂਦਬਾਜ਼ੀ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਸ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਕੋਲਕਾਤਾ ਨਾਈਟ ਰਾਈਡਰਸ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 146 ਦੌੜਾਂ ਬਣਾਈਆਂ ਸਨ। ਕੇਕੇਆਰ ਵੱਲੋਂ ਨਿਤੀਸ਼ ਰਾਣਾ ਨੇ ਸਭ ਤੋਂ ਵਧ 57 ਦੌੜਾਂ ਅਤੇ ਸ਼੍ਰੇਅਸ ਅਈਅਰ ਨੇ 42 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਦਿੱਲੀ ਨੇ 19 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ 150 ਦੌੜਾਂ ਬਣਾ ਕੇ ਆਪਣੀ ਚੌਥੀ ਜਿੱਤ ਦਰਜ ਕੀਤੀ। ਉਸ ਦੇ ਅੱਠ ਮੈਚਾਂ ਤੋਂ ਅੱਠ ਅੰਕ ਹਨ। ਕੇਕੇਆਰ ਦੀ ਇਹ ਲਗਾਤਾਰ ਪੰਜਵੀਂ ਹਾਰ ਹੈ। ਉਸ ਦੇ ਨੌਂ ਮੈਚਾਂ ਵਿਚ ਛੇ ਅੰਕ ਹਨ। ਦਿੱਲੀ ਵੱਲੋਂ ਡੇਵਿਡ ਵਾਰਨਰ ਨੇ 42 , ਰੋਵਮੈਨ ਪਾਵੇੈਲ ਨੇ ਨਾਬਾਦ 33, ਅਕਸ਼ਰ ਪਟੇਲ ਨੇ 24 ਅਤੇ ਲਲਿਤ ਯਾਦਵ ਨੇ 22 ਦੌੜਾਂ ਦਾ ਯੋਗਦਾਨ ਦਿੱਤਾ। -ਏਜੰਸੀ