ਕਾਬੁਲ, 28 ਅਪਰੈਲ
ਉੱਤਰੀ ਅਫਗਾਨਿਸਤਾਨ ਵਿੱਚ ਵੀਰਵਾਰ ਨੂੰ ਹੋਏ ਦੋ ਧਮਾਕਿਆਂ ਵਿੱਚ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਤੇ 13 ਹੋਰ ਜ਼ਖ਼ਮੀ ਹੋ ਗਏ। ਦੋਨੇ ਧਮਾਕੇ ਕੁਝ ਮਿੰਟਾਂ ਦੇ ਵਕਫ਼ੇ ਵਿੱਚ ਹੋਏ। ਤਾਲਿਬਾਨ ਵੱਲੋਂ ਨਿਯੁਕਤ ਪੁਲੀਸ ਮੁਖੀ ਦੇ ਬੁਲਾਰੇ ਮੁਹੰਮਦ ਆਸਿਫ ਵਜ਼ੀਰੀ ਨੇ ਕਿਹਾ ਕਿ ਬਲਖ਼ ਸੂਬੇ ਦੀ ਰਾਜਧਾਨੀ ਮਜਾਰ ਏ ਸ਼ਰੀਫ਼ ਵਿੱਚ ਦੋ ਵੱਖ ਵੱਖ ਵਾਹਨਾਂ ਵਿੱਚ ਧਮਾਕੇ ਹੋਏ। ਇਨ੍ਹਾਂ ਹਮਲਿਆਂ ਦੀ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਤਾਲਿਬਾਨ ਸੁਰੱਖਿਆ ਮੁਲਾਜ਼ਮਾਂ ਨੇ ਧਮਾਕੇ ਵਾਲੇ ਖੇਤਰ ਦੀ ਘੇਰਾਬੰਦੀ ਕੀਤੀ ਹੈ। –ੲੇਜੰਸੀ