29.9 C
Patiāla
Thursday, April 25, 2024

ਰਾਹੁਲ ਨੂੰ 24 ਲੱਖ ਰੁਪਏ ਦਾ ਜੁਰਮਾਨਾ

Must read


ਮੁੰਬਈ, 25 ਅਪਰੈਲ

ਮੁੰਬਈ ਇੰਡੀਅਨਜ਼ ਖ਼ਿਲਾਫ਼ ਆਈਪੀਐੱਲ ਮੈਚ ਵਿੱਚ ਧੀਮੀ ਗਤੀ ਦਾ ਓਵਰ ਸੁੱਟਣ ਲਈ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐੱਲ ਰਾਹੁਲ ਨੂੰ 24 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਹ ਇਸ ਸੈਸ਼ਨ ਵਿੱਚ ਦੂਜਾ ਮੌਕਾ ਹੈ, ਜਦੋਂ ਰਾਹੁਲ ਨੂੰ ਧੀਮੀ ਗਤੀ ਦੇ ਓਵਰ ਲਈ ਜੁਰਮਾਨਾ ਕੀਤਾ ਗਿਆ ਹੋਵੇ। ਪਹਿਲੀ ਵਾਰ ਉਸ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ। ਆਈਪੀਐੱਲ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ, ‘‘ਕੇਐੱਲ ਰਾਹੁਲ ਨੂੰ 24 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ, ਜਦਕਿ ਟੀਮ ਵਿੱਚ ਸ਼ਾਮਲ ਬਾਕੀ ਖਿਡਾਰੀਆਂ ’ਤੇ ਛੇ ਲੱਖ ਰੁਪਏ ਜਾਂ ਉਸ ਦੀ ਮੈਚ ਫ਼ੀਸ ਦਾ 25 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ।’’ ਲਖਨਊ ਨੇ ਇਸ ਮੈਚ ਵਿੱਚ ਮੁੰਬਈ ਨੂੰ 36 ਦੌੜਾਂ ਨਾਲ ਹਰਾਇਆ ਸੀ। -ਪੀਟੀਆਈ





News Source link

- Advertisement -

More articles

- Advertisement -

Latest article