ਲੁਸਾਨੇ, 25 ਅਪਰੈਲ
ਯੂਕਰੇਨ ’ਤੇ ਸੈਨਿਕ ਹਮਲੇ ਕਾਰਨ ਰੂਸ ਤੋਂ ਅਗਲੇ ਸੈਸ਼ਨ ਵਿੱਚ ਫਿਗਰ ਸਕੇਟਿੰਗ ਗ੍ਰਾਂ ਪ੍ਰੀ ਟੂਰਨਾਮੈਂਟ ਦੀ ਮੇਜ਼ਬਾਨੀ ਖੋਹ ਲਈ ਗਈ ਹੈ। ਕੌਮਾਂਤਰੀ ਸਕੇਟਿੰਗ ਯੂਨੀਅਨ (ਆਈਐੱਸਯੂੁ) ਨੇ ਸੋਮਵਾਰ ਨੂੰ ਦੱਸਿਆ ਕਿ 25 ਤੋਂ 27 ਨਵੰਬਰ ਤੱਕ ਹੋਣ ਵਾਲੇ ਟੂਰਨਾਮੈਂਟ ਲਈ ਦੂਜਾ ਮੇਜ਼ਬਾਨ ਚੁਣਿਆ ਜਾਵੇਗਾ। ਪਿਛਲੀ ਵਾਰ ਰੋਸਟੇਲੇਕਾਮ ਕੱਪ ਸੋਚੀ ਵਿੱਚ ਹੋਇਆ ਸੀ। -ੲੇਪੀ