ਮੈਨਚੈਸਟਰ, 25 ਅਪਰੈਲ
ਲਿਵਰਪੂਲ ਨੇ ਇੱਥੇ ਇੰਗਲਿਸ਼ ਪ੍ਰੀਮੀਅਰ ਲੀਗ ਫੁਟਬਾਲ (ਈਪੀਐੱਲ) ਮੈਚ ਵਿੱਚ ਐਵਰਟਨ ਨੂੰ 2-0 ਨਾਲ ਹਰਾ ਕੇ ਅੰਕ ਸੂਚੀ ਵਿੱਚ ਚੋਟੀ ’ਤੇ ਚੱਲ ਰਹੀ ਮੈਨਚੈਸਟਰ ਸਿਟੀ ’ਤੇ ਦਬਾਅ ਵਧਾ ਦਿੱਤਾ ਹੈ। ਇਸ ਹਾਰ ਮਗਰੋਂ ਐਵਰਟਨ ’ਤੇ ਲੀਗ ਵਿੱਚ ਖਿਸਕਣ ਦਾ ਖ਼ਤਰਾ ਵੀ ਵਧ ਗਿਆ ਹੈ। ਲਿਵਰਪੂਲ ਵੱਲੋਂ ਦੂਜੇ ਹਾਫ਼ ਵਿੱਚ ਐਂਡਰਿਊ ਰੌਬਰਟਸਨ (62ਵੇਂ ਮਿੰਟ) ਅਤੇ ਡਿਵੋਕ ਓਰਿਗੀ (85ਵੇਂ ਮਿੰਟ) ਨੇ ਗੋਲ ਦਾਗ਼ੇ। ਇਸ ਜਿੱਤ ਨਾਲ ਲਿਵਰਪੂਲ ਦੇ 33 ਮੈਚਾਂ ਵਿੱਚ 79 ਅੰਕ ਹੋ ਗਏ ਹਨ ਅਤੇ ਉਹ ਅੰਕ ਸੂਚੀ ਵਿੱਚ ਚੋਟੀ ’ਤੇ ਚੱਲ ਰਹੇ ਮੈਨਚੈਸਟਰ ਸਿਟੀ ਤੋਂ ਸਿਰਫ਼ ਇੱਕ ਅੰਕ ਪਿੱਛੇ ਹੈ, ਜਿਸ ਦੇ ਏਨੇ ਹੀ ਮੈਚਾਂ ਵਿੱਚ 80 ਅੰਕ ਹਨ। ਐਵਰਟਨ ਅੰਕ ਸੂਚੀ ਵਿੱਚ 18ਵੇਂ ਨੰਬਰ ’ਤੇ ਹੈ। -ਏਪੀ