26.2 C
Patiāla
Saturday, November 26, 2022

ਹਿੰਦੂਤਵ ਇਕ ਸਭਿਆਚਾਰ, ਹੰਗਾਮਾ ਨਹੀਂ: ਸ਼ਿਵ ਸੈਨਾ : The Tribune India

Must read


ਮੁੰਬਈ, 25 ਅਪਰੈਲ

ਮਹਾਰਾਸ਼ਟਰ ਵਿੱਚ ਹਨੂੰਮਾਨ ਚਾਲੀਸਾ ਦੇ ਪਾਠ ਨੂੰ ਲੈ ਕੇ ਪੈਦਾ ਹੋਏ ਸਿਆਸੀ ਵਿਵਾਦ ਵਿਚਾਲੇ ਸ਼ਿਵ ਸੈਨਾ ਨੇ ਅੱਜ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਹਿੰਦੂਤਵ ਵਿਚਾਰਧਾਰਾ ਇਕ ਸਭਿਆਚਾਰ ਹੈ, ਹੰਗਾਮਾ ਨਹੀਂ। ਸ਼ਿਵ ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ਦੀ ਸੰਪਾਦਕੀ ਵਿੱਚ ਦਾਅਵਾ ਕੀਤਾ ਹੈ ਕਿ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਪਤੀ ਤੇ ਵਿਧਾਇਕ ਰਵੀ ਰਾਣਾ ਨੇ ਜੋ ਕੁਝ ਵੀ ਕੀਤਾ ਉਸ ਦੇ ਪਿੱਛੇ ਭਾਜਪਾ ਦਾ ਹੱਥ ਸੀ। ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇਹ ਸਭ ਲੋਕ ਸਭਾ ਸਪੀਕਰ ਓਮ ਬਿਰਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਫ਼ਤਰ ਕੰਪਲੈਕਸ ਵਿੱਚ ਕਰਨਾ ਚਾਹੀਦਾ ਹੈ। ਸੰਪਾਦਕੀ ਵਿੱਚ ਕਿਹਾ ਗਿਆ, ‘‘ਮਹਾਰਾਸ਼ਟਰ ਵਿੱਚ ਹਿੰਦੂਤਵ ਠੀਕ ਚੱਲ ਰਿਹਾ ਹੈ, ਕਿਉਂਕਿ ਇਸ ਦੀ ਅਗਵਾਈ ਮੁੱਖ ਮੰਤਰੀ ਊੱਧਵ ਠਾਕਰੇ ਕਰ ਰਹੇ ਹਨ। ਸੂਬੇ ਵਿੱਚ ਹਨੂੰਮਾਨ ਚਾਲੀਸਾ ਦੇ ਪਾਠਾ ’ਤੇ ਕੋਈ ਰੋਕ ਨਹੀਂ ਹੈ ਪਰ ‘ਮਾਤੋਸ੍ਰੀ’ ਦੇ ਬਾਹਰ ਇਸ ਨੂੰ ਕਰਨ ਦੀ ਜ਼ਿੱਦ ਕਿਉਂ ਸੀ?’’ -ਪੀਟੀਆਈ

News Source link

- Advertisement -

More articles

- Advertisement -

Latest article