ਕਰਾਚੀ, 26 ਅਪਰੈਲ
ਕਰਾਚੀ ਯੂਨੀਵਰਸਿਟੀ ਕੰਪਲੈਕਸ ਅੰਦਰ ਵੈਨ ਧਮਾਕੇ ਵਿੱਚ ਦੋ ਵਿਦੇਸ਼ੀਆਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਰਿਪੋਰਟਾਂ ਮੁਤਾਬਕ ਇਹ ਧਮਾਕਾ ਕਰਾਚੀ ਯੂਨੀਵਰਸਿਟੀ ਦੇ ਕਨਫਿਊਸ਼ੀਅਸ ਇੰਸਟੀਚਿਊਟ ਨੇੜੇ ਇਕ ਵੈਨ ਵਿਚ ਹੋਇਆ। ਧਮਾਕੇ ਤੋਂ ਬਾਅਦ ਬਚਾਅ ਅਤੇ ਸੁਰੱਖਿਆ ਏਜੰਸੀਆਂ ਮੌਕੇ ‘ਤੇ ਪਹੁੰਚ ਗਈਆਂ। ਪੁਲੀਸ ਸੂਤਰਾਂ ਨੇ ਦੱਸਿਆ ਕਿ ਵੈਨ ਵਿੱਚ ਸੱਤ ਤੋਂ ਅੱਠ ਵਿਅਕਤੀ ਸਵਾਰ ਸਨ, ਹਾਲਾਂਕਿ ਹਾਲੇ ਤੱਕ ਮਾਰੇ ਗਏ ਲੋਕਾਂ ਦੀ ਸਹੀ ਗਿਣਤੀ ਦੀ ਰਿਪੋਰਟ ਨਹੀਂ ਕੀਤੀ ਗਈ ਹੈ।