35.4 C
Patiāla
Saturday, April 20, 2024

ਸੰਦੀਪ ਨੰਗਲ ਅੰਬੀਆਂ ਤੇ ਕਾਂਗਰਸੀ ਨੇਤਾ ਦੀ ਹੱਤਿਆ ’ਚ ਸ਼ਾਮਲ ਮੁਲਜ਼ਮ ਦਿੱਲੀ ਵਿੱਚ ਗ੍ਰਿਫ਼ਤਾਰ

Must read


ਨਵੀਂ ਦਿੱਲੀ, 25 ਅਪਰੈਲ

ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਵਿੱਚ ਕੌਮਾਂਤਰੀ ਕਬੱਡੀ ਸੰਦੀਪ ਨੰਗਲ ਅੰਬੀਆਂ ਦੀ ਹੱਤਿਆ ਸਣੇ ਕਤਲ ਦੇ ਛੇ ਮਾਮਲਿਆਂ ਵਿੱਚ ਲੋੜੀਂਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਗੁੜਗਾਉਂ ਦੇ ਧਨਵਾਪੁਰ ਵਾਸੀ ਮੁਲਜ਼ਮ ਵਿਕਾਸ ਉਰਫ਼ ਮੱਲ੍ਹੀ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਨੇ ਸਾਲ 2019 ਵਿੱਚ ਕਥਿਤ ਤੌਰ ’ਤੇ ਫਰੀਦਾਬਾਦ ਵਿੱਚ ਕਾਂਗਰਸ ਨੇਤਾ ਵਿਕਾਸ ਚੌਧਰੀ ਦੇ ਹੱਤਿਆ ਕੀਤੀ ਸੀ। ਪੁਲੀਸ ਮੁਤਾਬਕ ਉਹ ਤਿੰਨ ਸਾਲਾਂ ਤੋਂ ਫਰਾਰ ਸੀ ਅਤੇ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਉਸ ਖ਼ਿਲਾਫ਼ ਕਤਲ ਦੇ ਛੇ ਕੇਸ ਦਰਜ ਹਨ। ਪੁਲੀਸ ਮੁਤਾਬਕ ਵਿਕਾਸ ਲੱਕੀ ਪਟਿਆਲ-ਬੰਬੀਹਾ-ਕੌਸ਼ਲ ਦੇ ਅਪਰਾਧਿਕ ਸੰਗਠਨ ਦਾ ਹਿੱਸਾ ਸੀ ਅਤੇ ਉਹ ਜੂਨ 2019 ਵਿੱਚ ਫਰੀਦਾਬਾਦ ਵਿੱਚ ਇੱਕ ਜਿਮ ਦੇ ਬਾਹਰ ਹਰਿਆਣਾ ਕਾਂਗਰਸ ਦੇ ਨੇਤਾ ਅਤੇ ਤਰਜਮਾਨ ਵਿਕਾਸ ਚੌਧਰੀ ਦੇ ਕਤਲ ਮਗਰੋਂ ਫਰਾਰ ਸੀ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ  ਕਿ  ਇਸ ਮਾਮਲੇ ’ਚ ਗ੍ਰਿਫ਼ਤਾਰੀ ਲਈ ਉਸ ਦੇ ਸਿਰ 50 ਹਜ਼ਾਰ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਵਿਕਾਸ ਨੇ ਆਪਣੇ ਸਾਥੀਆਂ ਨਾਲ ਰਲ ਕੇ ਪੰਜਾਬ ਦੇ ਨਕੋਦਰ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਬਰਤਾਨਵੀ ਨਾਗਰਿਕ ਅਤੇ ਐੱਨਆਰਆਈ ਸੰਦੀਪ ਨੰਗਲ ਅੰਬੀਆਂ ਦੀ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਸੀ। ਡੀਸੀਪੀ (ਸਪੈਸ਼ਲ ਸੈੱਲ) ਮਨੀਸ਼ੀ ਚੰਦਰ ਨੇ ਦੱਸਿਆ, ‘ਪੁਲੀਸ ਨੂੰ 23 ਅਪਰੈਲ ਨੂੰ ਸੂਹ ਮਿਲੀ ਸੀ ਕਿ ਵਿਕਾਸ ਡੀਐੱਨਡੀ ਫਲਾਈਓਵਰ ਤੋਂ ਦਿੱਲੀ ਆ ਸਕਦਾ ਹੈ। ਇਸ ਮਗਰੋਂ ਜਾਲ ਵਿਛਾ ਕੇ ਮੁਲਜ਼ਮ ਨੂੰ ਫੜ ਲਿਆ ਗਿਆ। ਉਸ ਕੋਲੋਂ ਇੱਕ ਪਿਸਤੌਲ ਤੇ ਕਾਰਤੂਸ ਬਰਾਮਦ ਹੋਏ ਹਨ।’’  ਪੁਲੀਸ ਵੱਲੋਂ ਵਿਕਾਸ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ





News Source link

- Advertisement -

More articles

- Advertisement -

Latest article