20.8 C
Patiāla
Wednesday, February 1, 2023

ਮਿੱਡੂਖੇੜਾ ਕਤਲ ਮਾਮਲਾ: ਬੰਬੀਹਾ ਗਰੁੱਪ ਦੇ ਸ਼ਾਰਪ ਸ਼ੂਟਰ ਮੁਹਾਲੀ ਅਦਾਲਤ ’ਚ ਪੇਸ਼

Must read


ਰਾਜੀਵ ਤਨੇਜਾ

ਮੁਹਾਲੀ, 25 ਅਪਰੈਲ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿੱਚ ਅੱਜ ਮੁਹਾਲੀ ਪੁਲੀਸ ਨੇ ਬੰਬੀਹਾ ਗਰੁੱਪ ਦੇ ਤਿੰਨ ਸ਼ਾਰਪ ਸ਼ੂਟਰਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚੋਂ ਲਿਆ ਕੇ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ। ਇਨ੍ਹਾਂ ਤਿੰਨਾਂ ਗੈਂਗਸਟਰਾਂ ਅਨਿਲ ਕੁਮਾਰ ਉਰਫ਼ ਲੱਠ, ਸੱਜਣ ਸਿੰਘ ਉਰਫ਼ ਭੋਲੂ ਅਤੇ ਅਜੇ ਕੁਮਾਰ ਉਰਫ਼ ਸੰਨੀ ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਮੁਹਾਲੀ ਅਦਾਲਤ ਨੇ ਤਿੰਨਾਂ ਨੂੰ 10 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮਿੱਡੂਖੇੜਾ ਦੇ ਕਤਲ ਦੇ ਮਕਸਦ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।





News Source link

- Advertisement -

More articles

- Advertisement -

Latest article