ਮੁੰਬਈ, 24 ਅਪਰੈਲ
ਆਈਪੀਐਲ ਵਿਚ ਅੱਜ ਮੁੰਬਈ ਇੰਡੀਅਨਜ਼ ਲਗਾਤਾਰ ਅੱਠਵਾਂ ਮੈਚ ਹਾਰ ਗਈ ਹੈ। ਮੁੰਬਈ ਨੂੰ ਜਿੱਤਣ ਲਈ 169 ਦੌੜਾਂ ਲੋੜੀਂਦੀਆਂ ਸਨ ਪਰ ਟੀਮ ਅੱਠ ਵਿਕਟਾਂ ਦੇ ਨੁਕਸਾਨ ਨਾਲ 132 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ। ਕਪਤਾਨ ਰੋਹਿਤ ਸ਼ਰਮਾ ਨੇ 39 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਲਖਨਊ ਨੇ ਅੱਠ ਵਿਕਟਾਂ ਦੇ ਨੁਕਸਾਨ ਨਾਲ 168 ਦੌੜਾਂ ਬਣਾਈਆਂ ਸਨ।