35.3 C
Patiāla
Sunday, May 28, 2023

ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵੱਲੋਂ ਅੰਤਰਿਮ ਸਰਕਾਰ ਦੇ ਗਠਨ ਦਾ ਸੱਦਾ ਖਾਰਜ

Must read


ਕੋਲੰਬੋ, 23 ਅਪਰੈਲ

ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਦੇਸ਼ ਵਿਚਲੇ ਗੰਭੀਰ ਆਰਥਿਕ ਸੰਕਟ ਨਾਲ ਨਜਿੱਠਣ ਲਈ ਅੰਤਰਿਮ ਸਰਕਾਰ ਬਣਾਏ ਜਾਣ ਸਬੰਧੀ ਪ੍ਰਦਰਸ਼ਨਕਾਰੀਆਂ ਦਾ ਸੱਦਾ ਅੱਜ ਖਾਰਜ ਕਰ ਦਿੱਤਾ ਹੈ। ਸ੍ਰੀਲੰਕਾ ’ਚ 9 ਅਪਰੈਲ ਤੋਂ ਵੱਡੀ ਗਿਣਤੀ ’ਚ ਪ੍ਰਦਰਸ਼ਨਕਾਰੀ ਸੜਕਾਂ ’ਤੇ ਹਨ ਕਿਉਂਕਿ ਸਰਕਾਰ ਕੋਲ ਜ਼ਰੂਰੀ ਸਾਮਾਨ ਦੀ ਦਰਾਮਦ ਲਈ ਪੈਸੇ ਨਹੀਂ ਹਨ। ਇਸ ਤੋਂ ਇਲਾਵਾ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹੋਈਆਂ ਹਨ ਤੇ ਪੈਟਰੋਲੀਅਮ ਪਦਾਰਥਾਂ, ਦਵਾਈਆਂ ਤੇ ਬਿਜਲੀ ਸਪਲਾਈ ’ਚ ਭਾਰੀ ਘਾਟ ਆ ਗਈ ਹੈ। ਰੇਡੀਓ ਸਟੇਸ਼ਨ ‘ਨੈਥ ਐਫਐਮ’ ਤੋਂ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਜਦੋਂ ਵੱਖ ਵੱਖ ਨੀਤੀਆਂ ਵਾਲੇ ਲੋਕ ਇਕਮੱਤ ਨਹੀਂ ਹੋ ਸਕਦੇ ਤਾਂ ਅੰਤਰਿਮ ਸਰਕਾਰ ਦੇ ਗਠਨ ਦਾ ਕੀ ਫਾਇਦਾ? ਸਮਝੌਤਾ ਹੋਣਾ ਚਾਹੀਦਾ ਹੈ, ਜੋ ਸੰਭਵ ਨਹੀਂ ਹੈ। ਜੇਕਰ ਕਿਸੇ ਅੰਤਰਿਮ ਸਰਕਾਰ ਦੇ ਗਠਨ ਦੀ ਜ਼ਰੂਰਤ ਹੈ ਤਾਂ ਉਹ ਮੇਰੀ ਅਗਵਾਈ ’ਚ ਹੀ ਬਣਨੀ ਚਾਹੀਦੀ ਹੈ।’ ਜ਼ਿਕਰਯੋਗ ਹੈ ਕਿ ਸ੍ਰੀਲੰਕਾ ਵਿੱਚ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੂੰ ਅਹੁਦੇ ਤੋਂ ਹਟਾਉਣ ਲਈ ਰੋਸ ਮੁਜ਼ਾਹਰੇ ਹੋ ਰਹੇ ਹਨ। -ਪੀਟੀਆਈ

ਸ੍ਰੀਲੰਕਾ ਨੂੰ ਵਾਧੂ ਕਰਜ਼ ਸਹੂਲਤ ਦੇਣ ਲਈ ਭਾਰਤ ਰਾਜ਼ੀ

ਕੋਲੰਬੋ: ਸ੍ਰੀਲੰਕਾ ਦੀ ਮਦਦ ਲਈ ਭਾਰਤ ਉਸ ਨੂੰ ਤੇਲ ਦੀ ਖਰੀਦ ਲਈ 50 ਕਰੋੜ ਡਾਲਰ ਦਾ ਵਾਧੂ ਕਰਜ਼ੇ ਦੀ ਸਹੂਲਤ ਦੇਣ ਲਈ ਰਾਜ਼ੀ ਹੋ ਗਿਆ ਹੈ। ਸ੍ਰੀਲੰਕਾ ਦੇ ਵਿੱਤ ਮੰਤਰੀ ਅਲੀ ਸਾਬਰੀ ਨੇ ਦੱਸਿਆ ਕਿ ਭਾਰਤ ਤੋਂ ਮਿਲਣ ਵਾਲੀ ਇਸ ਕਰਜ਼ ਸਹੂਲਤ ਦੀ ਵਰਤੋਂ ਕੱਚੇ ਤੇਲ ਦੀ ਦਰਾਮਦ ਲਈ ਕੀਤੀ ਜਾਵੇਗੀ। ਭਾਰਤ ਨੇ ਇਸ ਤੋਂ ਪਹਿਲਾਂ ਫਰਵਰੀ ’ਚ ਵੀ ਸ੍ਰੀਲੰਕਾ ਨੂੰ ਪੈਟਰੋਲ ਖਰੀਦਣ ਲਈ 50 ਕਰੋੜ ਡਾਲਰ ਦੇ ਕਰਜ਼ੇ ਦੀ ਸਹੂਲਤ ਦਿੱਤੀ ਸੀ।

News Source link

- Advertisement -

More articles

- Advertisement -

Latest article