ਪਾਲ ਸਿੰਘ ਨੌਲੀ
ਜਲੰਧਰ, 24 ਅਪਰੈਲ
ਲਖੀਮਪੁਰ ਖੀਰੀ ਯੂਪੀ ਵਿਖੇ ਨਿਰਦੋਸ਼ ਕਿਸਾਨਾਂ ਤੇ ਝੂਠੇ ਮੁਕੱਦਮੇ ਬਣਾ ਕੇ ਜੇਲਾਂ ਵਿੱਚੋਂ ਡੱਕੇ ਜਾਣ ਵਿਰੁੱਧ ਅਤੇ ਇਨ੍ਹਾਂ ਕਿਸਾਨਾਂ ਦੀ ਜੇਲ੍ਹਾਂ ਵਿਚੋਂ ਰਿਹਾਈ ਲਈ ਕਿਸਾਨ ਜੱਥੇਬੰਦੀਆ ਦਾ ਇਕ ਕਾਫਲਾ ਲਖੀਮਪੁਰ ਖੀਰੀ ਲਈ ਰਵਾਨਾ ਹੋਇਆ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਰਾਜਸਥਾਨ, ਉਤਰਾਖੰਡ, ਯੂਪੀ ਅਤੇ ਹੋਰ ਰਾਜਾਂ ਦੇ ਕਿਸਾਨ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿੱਚੋ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ। ਇਸ ਕਾਫਲੇ ਵਿਚ ਮਨਜੀਤ ਸਿੰਘ ਰਾਏ, ਜੰਗਵੀਰ ਸਿੰਘ ਚੌਹਾਨ, ਗੁਰਨਾਮ ਸਿੰਘ ਚੜੂਨੀ, ਸਤਨਾਮ ਸਿੰਘ ਬਹਿਰੂ, ਬੂਟਾ ਸਿੰਘ ਬੁਰਜਗਿੱਲ, ਰੂਲਦੂ ਸਿੰਘ ਮਾਨਸਾ, ਸਤਨਾਮ ਸਿੰਘ ਸਾਹਨੀ, ਰਮਿੰਦਰ ਪਟਿਆਲਾ, ਬਲਦੇਵ ਨਿਹਾਲਗੜ, ਰਾਜੂ ਰਾਜਸਥਾਨ, ਤੇਜਵੀਰ ਸਿੰਘ ਹਰਿਆਣਾ, ਸਤਨਾਮ ਸਿੰਘ ਅਜਨਾਲਾ,ਬਲਕਰਨ ਬਰਾੜ, ਗੁਰਨਾਮ ਸਿੰਘ ਭੀਖੀ, ਰਮਨਦੀਪ ਸਿੰਘ ਮਾਨ ਅਤੇ ਅਮਰਜੀਤ ਸਿੰਘ ਮੋਹੜੀ ਸ਼ਾਮਲ ਸਨ। ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਲਖੀਮਪੁਰ ਖੀਰੀ ਕਾਂਡ ਦੇ ਗਵਾਹਾਂ ਉਪਰ ਬੀਜੇਪੀ ਦੀ ਸ਼ਹਿ ਪ੍ਰਾਪਤ ਹਮਲਾਵਰਾਂ ਵਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।