35.8 C
Patiāla
Sunday, July 21, 2024

ਰਿਲਾਇੰਸ ਤੇ ‘ਫਿਊਚਰ’ ਗਰੁੱਪ ਦਾ ਸੌਦਾ ਰੱਦ

Must read

ਰਿਲਾਇੰਸ ਤੇ ‘ਫਿਊਚਰ’ ਗਰੁੱਪ ਦਾ ਸੌਦਾ ਰੱਦ


ਨਵੀਂ ਦਿੱਲੀ, 23 ਅਪਰੈਲ

ਰਿਲਾਇੰਸ ਇੰਡਸਟਰੀਜ਼ ਨੇ ‘ਫਿਊਚਰ’ ਗਰੁੱਪ ਨਾਲ ਆਪਣਾ 24,713 ਕਰੋੜ ਰੁਪਏ ਦਾ ਸੌਦਾ ਰੱਦ ਕਰ ਦਿੱਤਾ ਹੈ। ਇਹ ਸੌਦਾ ਕਰੀਬ 21 ਮਹੀਨੇ ਪਹਿਲਾਂ ਹੋਇਆ ਸੀ। ਇਸ ਤਹਿਤ ਰਿਲਾਇੰਸ ਵੱਲੋਂ ਗਰੁੱਪ ਦੇ ਪ੍ਰਚੂਨ, ਥੋਕ, ਗੁਦਾਮ ਤੇ ਹੋਰ ਅਸਾਸੇ ਖ਼ਰੀਦੇ ਜਾਣੇ ਸਨ। ਰਿਲਾਇੰਸ ਨੇ ਅੱਜ ਕਿਹਾ ਕਿ ਇਹ ਸੌਦਾ ਸਿਰੇ ਨਹੀਂ ਚੜ੍ਹ ਸਕਦਾ ਕਿਉਂਕਿ ਫਿਊਚਲ ਰਿਟੇਲ ਲਿਮਟਿਡ ਦੇ ਕਰੈਡਿਟਰਜ਼ (ਬੈਂਕਾਂ ਤੇ ਹੋਰ ਵਿੱਤੀ ਸੰਸਥਾਵਾਂ) ਇਸ ਦੇ ਹੱਕ ਵਿਚ ਨਹੀਂ ਹਨ। ਫਿਊਚਰ ਗਰੁੱਪ ਨੇ ਆਪਣੇ ਸ਼ੇਅਰਧਾਰਕਾਂ ਤੇ ਉਧਾਰ ਦੇਣ ਵਾਲਿਆਂ ਦੀ (ਕਰੈਡਿਟਰਜ਼) ਇਸ ਹਫ਼ਤੇ ਮੀਟਿੰਗ ਸੱਦੀ ਸੀ। ਇਨ੍ਹਾਂ ਵਿਚ ਬੈਂਕਾਂ ਤੇ ਕਈ ਵਿੱਤੀ ਸੰਸਥਾਵਾਂ ਸ਼ਾਮਲ ਸਨ। ਸੌਦੇ ਨੂੰ ਇਨ੍ਹਾਂ ਵੱਲੋਂ ਲੋੜੀਂਦੀ 75 ਪ੍ਰਤੀਸ਼ਤ ਮਨਜ਼ੂਰੀ ਨਹੀਂ ਮਿਲ ਸਕੀ। -ਪੀਟੀਆਈ News Source link

- Advertisement -

More articles

- Advertisement -

Latest article