18.1 C
Patiāla
Friday, March 24, 2023

ਮੁੰਬਈ ਦੇ ਸਾਬਕਾ ਤੇਜ਼ ਗੇਂਦਬਾਜ਼ ਰਾਜੇਸ਼ ਵਰਮਾ ਦਾ ਦੇਹਾਂਤ

Must read


ਮੁੰਬਈ, 24 ਅਪਰੈਲ

ਮੁੰਬਈ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ 2006-07 ਵਿੱਚ ਰਣਜੀ ਟਰਾਫੀ ਜੇਤੂ ਟੀਮ ਦੇ ਮੈਂਬਰ ਰਾਜੇਸ਼ ਵਰਮਾ ਦਾ ਐਤਵਾਰ ਨੂੰ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 40 ਸਾਲਾਂ ਦੇ ਸਨ। ਮੁੰਬਈ ਦੇ ਉਨ੍ਹਾਂ ਦੇ ਸਾਬਕਾ ਸਾਥੀ ਖਿਡਾਰੀ ਭਾਵਿਨ ਠਾਕੁਰ ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਵਰਮਾ ਨੇ 2002-03 ਵਿੱਚ ਪਹਿਲੀ ਸ਼੍ਰੇਣੀ ਕਿਕਟ ਵਿੱਚ ਕਰੀਅਰ ਸ਼ੁਰੂ ਕੀਤਾ ਸੀ ਅਤੇ ਬਾਰਬੋਰਨ ਸਟੇਡੀਅਮ ਵਿੱਚ ਪੰਜਾਬ ਖ਼ਿਲਾਫ਼ 2008 ਵਿੱਚ ਆਖਰੀ ਮੈਚ ਖੇਡਿਆ ਸੀ। ਕਰੀਅਰ ਦੌਰਾਨ ਉਹ ਸਿਰਫ 7 ਪਹਿਲੀ ਸ਼੍ਰੇਣੀ ਮੈਚ ਹੀ ਖੇਡ ਸਕੇ ਸਨ, ਜਿਸ ਵਿੱਚ ਉਨ੍ਹਾਂ 23 ਵਿਕਟਾਂ ਲਈਆਂ। ਇਸ ਤੋਂ ਇਲਾਵਾ ਰਾਜੇਸ਼ ਵਰਮਾ ਨੇ 11 ‘ਲਿਸਟ-ਏ’ ਮੈਚਾਂ ਵਿੱਚ ਵੀ 20 ਵੀ ਵਿਕਟਾਂ ਹਾਸਲ ਕੀਤੀਆਂ ਸਨ। -ਪੀਟੀਆਈ





News Source link

- Advertisement -

More articles

- Advertisement -

Latest article