24.2 C
Patiāla
Friday, April 19, 2024

ਪੰਜਾਬ ਸਰਕਾਰ ਵੱਲੋਂ ਰਾਜ ਦੇ ਨਿੱਜੀ ਟਰਾਂਸਪੋਰਟਰਾਂ ਲਈ ਵਿੱਤੀ ਰਾਹਤ ਦਾ ਐਲਾਨ ਅੱਜ ਸੰਭਵ

Must read


ਰੁਚਿਕਾ ਐੱਮ. ਖੰਨਾ

ਚੰਡੀਗੜ੍ਹ, 23 ਅਪਰੈਲ

ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟਰਾਂ ਲਈ ਅੱਜ ਵਿੱਤੀ ਰਾਹਤ ਦਾ ਐਲਾਨ ਕੀਤਾ ਜਾ ਸਕਦਾ ਹੈ। ਸਿਆਸਤਦਾਨਾਂ ਦੀ ਮਲਕੀਅਤ ਵਾਲੀਆਂ ਕੁਝ ਨਿੱਜੀ ਟਰਾਂਸਪੋਰਟ ਕੰਪਨੀਆਂ ਨੂੰ ਯਾਤਰੀਆਂ ਨੂੰ ਚੁੱਕਣ ਲਈ ਵਧੇਰੇ ਸਮਾਂ ਮਿਲਦਾ ਹੈ। ਪ੍ਰਾਈਵੇਟ ਟਰਾਂਸਪੋਰਟਰਾਂ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਟਰਾਂਸਪੋਰਟ ਕੰਪਨੀਆਂ ਨੂੰ ਅੱਡਿਆਂ ’ਤੇ 8-10 ਮਿੰਟ ਮਿਲਦੇ ਹਨ, ਜਦਕਿ ਬਾਕੀਆਂ ਨੂੰ ਸਿਰਫ਼ ਦੋ ਤੋਂ ਤਿੰਨ ਮਿੰਟ ਮਿਲਦੇ ਹਨ। ਨਵੀਂ ‘ਆਪ’ ਸਰਕਾਰ ਨਾਲ ਕੁਝ ਮੀਟਿੰਗਾਂ ਕਰ ਚੁੱਕੇ ਪ੍ਰਾਈਵੇਟ ਟਰਾਂਸਪੋਰਟਰਾਂ ਨੇ 2.54 ਰੁਪਏ ਪ੍ਰਤੀ ਕਿਲੋਮੀਟਰ ਵਸੂਲੇ ਜਾਂਦੇ ਮੋਟਰ ਵਹੀਕਲ ਟੈਕਸ (ਐੱਮਵੀਟੀ) ਨੂੰ ਘਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਥਿਤ ਤੌਰ ‘ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਇਹ ਵੀ ਕਿਹਾ ਹੈ ਕਿ ਉਹ ਔਰਤਾਂ ਲਈ ਮੁਫਤ ਯਾਤਰਾ ਦੀ ਇਜਾਜ਼ਤ ਦੇਣ ਲਈ ਤਿਆਰ ਹਨ (ਜਿਵੇਂ ਕਿ ਸਰਕਾਰੀ ਬੱਸਾਂ), ਬਸ਼ਰਤੇ ਸਰਕਾਰ ਉਨ੍ਹਾਂ ਨੂੰ ਇਸ ਲਈ ਮੁਆਵਜ਼ਾ ਦੇਵੇ। ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਕੈਬ ਅਤੇ ਆਟੋ-ਰਿਕਸ਼ਾ ਚਾਲਕ ਵੀ ਸਰਕਾਰੀ ਰਾਹਤ ਯੋਜਨਾ ਦਾ ਹਿੱਸਾ ਹੋ ਸਕਦੇ ਹਨ, ਜਿਸ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਨਿਚਰਵਾਰ ਨੂੰ ਕੀਤਾ ਜਾਵੇਗਾ।

 

 



News Source link

- Advertisement -

More articles

- Advertisement -

Latest article