9 C
Patiāla
Saturday, December 14, 2024

ਸਰਕਾਰ ਵੱਲੋਂ ਬਾਘਾਪੁਰਾਣਾ ਦਾ ਬੀਡੀਪੀਓ ਮੁਅੱਤਲ: ਦਫ਼ਤਰ ’ਚ ਬੈੱਡ ਲਗਾ ਕੇ ਅਰਾਮ ਫ਼ਰਮਾਉਣ ਦੀ ਵੀਡੀਓ ਹੋਈ ਵਾਇਰਲ

Must read


ਮਹਿੰਦਰ ਸਿੰਘ ਰੱਤੀਆਂ

ਮੋਗਾ, 23 ਅਪਰੈਲ

ਪੰਜਾਬ ਸਰਕਾਰ ਨੇ ਬਾਘਾਪੁਰਾਣਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀਡੀਪੀਓ) ਨਿਰਮਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਸਲ ਵਿੱਚ ਮੁਅੱਤਲ ਬੀਡੀਪੀਓ ਸੀਨੀਅਰ ਸਹਾਇਕ (ਲੇਖਾ) ਸਨ ਪਰ ਕਥਿਤ ਸਿਆਸੀ ਪਹੁੰਚ ਨਾਲ ਬੀਡੀਪੀਓ ਅਹੁਦੇ ਉੱਤੇ ਬਿਰਾਜਮਾਨ ਸਨ। ਬੀਡੀਪੀਓ ਦੀ ਦਫ਼ਤਰ ਅੰਦਰ ਬੈੱਡ ਲਗਾਕੇ ਆਰਾਮ ਫ਼ਰਮਾਉਣ ਦੀ ਵੀਡੀਓ ਵਾਇਰਲ ਹੋਣ ਬਾਅਦ ਪੇਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਗੰਭੀਰ ਨੋਟਿਸ ਲੈਂਦੇ ਇਹ ਕਾਰਵਾਈ ਕੀਤੀ ਹੈ। ਵਿੱਤ ਕਮਿਸ਼ਨਰ,ਪੰਜਾਬ ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਕੇ.ਸ਼ਿਵਾ ਪ੍ਰਸਾਦ ਵੱਲੋਂ ਜਾਰੀ ਹੁਕਮਾਂ ਵਿੱਚ ਮੁਅੱਤਲ ਬੀਡੀਪੀਓ ਨਿਰਮਲ ਸਿੰਘ ਦਾ ਹੈੱਡਕੁਆਟਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਹੋਵੇਗਾ। ਉਸਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਤਹਿਤ ਗੁਜ਼ਾਰਾ ਭੱਤਾ ਇਸ ਸ਼ਰਤ ਉੱਤੇ ਮਿਲੇਗਾ ਕਿ ਉਹ ਕੋਈ ਨੌਕਰੀ ਜਾਂ ਕੰਮ ਨਹੀਂ ਕਰ ਰਿਹਾ। ਇਸ ਬਾਰੇ ਜਸਵਿੰਦਰ ਸਿੰਘ ਨੇ ਆਖਿਆ ਕਿ ਉਹ ਗਲੀ ਉੱਤੇ ਨਾਜਾਇਜ਼ ਕਬਜ਼ਾ ਚੁਕਵਾਉਣ ਲਈ ਕਰੀਬ 2 ਸਾਲ ਤੋਂ ਬੀਡੀਪੀਓ ਦਫ਼ਤਰ ਬਾਘਾਪੁਰਾਣਾ ਦੇ ਗੇੜੇ ਮਾਰ ਰਿਹਾ ਹੈ। ਉਹ ਜਦੋਂ ਵੀ ਆਉਂਦਾ ਤਾਂ ਬੀਡੀਪੀਓ ਆਪਣੇ ਦਫ਼ਤਰ ਉੱਤੇ ਚੁਬਾਰੇ ਵਿੱਚ ਹੀ ਆਰਾਮ ਫ਼ਰਮਾ ਰਹੇ ਹੁੰਦੇ ਹਨ। ਉਨ੍ਹਾਂ ਨੇ ਇਸ ਦੀ ਵੀਡੀਓ ਬਣਾ ਲਈ ਸੀ।





News Source link

- Advertisement -

More articles

- Advertisement -

Latest article