ਕੋਲਕਾਤਾ, 23 ਅਪਰੈਲ
ਨੇਤਾਜੀ ਸੁਭਾ ਚੰਦਰ ਬੋਸ ਦੇ ਭਤੀਜੇ ਚੰਦਰਕੁਮਾਰ ਬੋਸ ਨੇ ਕੇਂਦਰ ਤੋਂਂ ਅਪੀਲ ਕੀਤੀ ਹੈ ਕਿ ਜਾਪਾਨ ਦੇ ਰੇਂਕੋਜੀ ਮੰਦਿਰ ਵਿੱਚ ਰੱਖੀਆਂ ਨੇਤਾ ਜੀ ਦੀਆਂ ਕਥਿਤ ਅਸਥੀਆਂ ਉਨ੍ਹਾਂ ਦੇ 125ਵੇਂ ਜੈਅੰਤੀ ਵਰ੍ਹੇ ਵਿੱਚ ਮੁਲਕ ਵਾਪਸ ਲਿਆਂਦੀਆਂ ਜਾਣ ਅਤੇ ਜੇ ਸੰਭਵ ਹੋਵੇ ਤਾਂ ਡੀਐਨਏ ਜਾਂਚ ਦਾ ਹੁਕਮ ਦਿੱਤਾ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਅਸਥੀਆਂ 18 ਅਗਸਤ ਤਕ ਵਾਪਸ ਲਿਆਂਦੀਆਂ ਜਾਣ। ਇਸੇ ਦਿਨ ਸਾਲ 1945 ਵਿੱਚ ਤਾਇਹੋਕੂ ਵਿੱਚ ਕਥਿਤ ਹਵਾਈ ਹਾਦਸੇ ਵਿੱਚ ਨੇਤਾਜੀ ਦੀ ਮੌਤ ਹੋ ਗਈ ਸੀ। –ੲੇਜੰਸੀ