ਬੰਗਲੂਰੂ: ਦੂਸਰੀਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਭਲਕੇ ਸ਼ਨਿਚਰਵਾਰ ਤੋਂ ਇੱਥੇ ਸ਼ੁਰੂ ਹੋ ਰਹੀਆਂ ਹਨ, ਜਿਸ ਵਿੱਚ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਤੇਜ਼ ਦੌੜਾਕ ਦੁੱਤੀ ਚੰਦ, ਤੈਰਾਕ ਸ੍ਰੀਹਰੀ ਨਟਰਾਜ ਅਤੇ ਨਿਸ਼ਾਨੇਬਾਜ਼ ਦਿਵਿਆਂਸ਼ ਸਿੰਘ ਪੰਵਾਰ ਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਖਿੱਚ ਦਾ ਕੇਂਦਰ ਹੋਣਗੇ। ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ-2021 ਕਰੋਨਾ ਮਹਾਮਾਰੀ ਕਾਰਨ ਇੱਕ ਸਾਲ ਦੀ ਦੇਰੀ ਨਾਲ ਸ਼ੁਰੂ ਹੋ ਰਹੀਆਂ ਹਨ। ਇਸ ਦੌਰਾਨ ਤੀਰਅੰਦਾਜ਼ੀ, ਅਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਬਾਕਸਿੰਗ, ਤਲਵਾਰਬਾਜ਼ੀ, ਫੁਟਬਾਲ, ਹਾਕੀ, ਜੂਡੋ, ਕਬੱਡੀ, ਨਿਸ਼ਾਨੇਬਾਜ਼ੀ, ਤੈਰਾਕੀ, ਟੈਨਿਸ, ਟੇਬਲ ਟੈਨਿਸ, ਵਾਲੀਬਾਲ, ਵੇਟਲਿਫਟਿੰਗ, ਕੁਸ਼ਤੀ ਅਤੇ ਕਰਾਟੇ ਵਰਗੀਆਂ ਖੇਡਾਂ ਵਿੱਚ ਕੁੱਲ 257 ਸੋਨ ਤਗ਼ਮੇ ਦਾਅ ’ਤੇ ਲੱਗੇ ਹੋਣਗੇ। -ਪੀਟੀਆਈ