14.9 C
Patiāla
Saturday, December 2, 2023

ਸਮਰਾਲਾ: ਕੋਟਲਾ ਭੜੀ ’ਚ ਮੰਗੇਤਰ ਨੂੰ ਗੋਲੀ ਨਾਲ ਮਾਰਨ ਬਾਅਦ ਖ਼ੁਦਕੁਸ਼ੀ ਕੀਤੀ

Must read


ਡੀਪੀਐੱਸ ਬੱਤਰਾ

ਸਮਰਾਲਾ, 22 ਅਪਰੈਲ

ਪਿੰਡ ਕੋਟਲਾ ਭੜੀ ਵਿੱਚ ਦਿਨ-ਦਿਹਾੜੇ ਨੌਜਵਾਨ ਨੇ ਆਪਣੀ ਮੰਗੇਤਰ ਨੂੰ ਉਸ ਦੇ ਘਰ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਵਾਰਦਾਤ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰਦੇ ਇਸ ਨੌਜਵਾਨ ਨੂੰ ਜਦੋਂ ਲੋਕਾਂ ਵੱਲੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਅਤੇ ਉਸ ਦੀ ਵੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ। ਕਈ ਸਾਲ ਤੋਂ ਆਪਣੇ ਪਰਿਵਾਰ ਨਾਲ ਸਮਰਾਲਾ ਦੇ ਪਿੰਡ ਕੋਟਲਾ ਭੜੀ ਵਿਖੇ ਇੱਟਾਂ ਦੇ ਭੱਠੇ ‘ਤੇ ਕੰਮ ਕਰਦੇ ਓਮ ਸਿੰਘ ਦੀ ਲੜਕੀ ਮਨੀਸ਼ਾ (22) ਦੀ 6 ਮਹੀਨੇ ਪਹਿਲਾ ਮੁਜ਼ੱਫ਼ਰਨਗਰ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ 24 ਸਾਲਾ ਦੇ ਨੌਜਵਾਨ ਅਜੀਤ ਕੁਮਾਰ ਉਰਫ ਸੰਨੀ ਨਾਲ ਮੰਗਣੀ ਹੋਈ ਸੀ। ਅੱਜ ਅਚਾਨਕ ਅਜੀਤ ਕੁਮਾਰ ਉਰਫ ਸੰਨੀ ਆਪਣੀ ਮੰਗੇਤਰ ਨੂੰ ਮਿਲਣ ਲਈ ਉਸ ਦੇ ਘਰ ਗਿਆ। ਲੜਕੀ ਦਾ ਪਿਤਾ ਓਮ ਸਿੰਘ ਕੋਲਡ ਡ੍ਰਿੰਕਸ ਲੈਣ ਲਈ ਬਾਹਰ ਚਲਾ ਗਿਆ ਅਤੇ ਸੰਨੀ ਨੇ ਕਿਸੇ ਬਹਾਨੇ ਲੜਕੀ ਦੀ ਮਾਂ ਨੂੰ ਵੀ ਬਾਹਰ ਭੇਜ ਦਿੱਤਾ। ਅੰਦਰ ਜਾਂਦੇ ਹੀ ਉਸ ਨੇ ਆਪਣੀ ਮੰਗੇਤਰ ਮਨੀਸ਼ਾ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਅਤੇ ਉਸ ਦੀ ਥਾਂ ‘ਤੇ ਹੀ ਮੌਤ ਹੋ ਗਈ। ਗੋਲੀ ਦੀ ਆਵਾਜ਼ ਸੁਣ ਕੇ ਜਿਵੇ ਹੀ ਆਸ-ਪਾਸ ਦੇ ਕੁਆਰਟਰਾਂ ‘ਚ ਰਹਿੰਦੇ ਅਤੇ ਖੇਤਾਂ ਵਿੱਚ ਕੰਮ ਵਿੱਚ ਰਹਿੰਦੇ ਲੋਕਾਂ ਦੀ ਭੀੜ ਉੱਥੇ ਆਈ ਤਾਂ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਕਾਬੂ ਕਰਨ ਲਈ ਲੋਕਾਂ ਦੀ ਭੀੜ ਪਿੱਛੇ ਭੱਜ ਲਈ ਅਤੇ ਸੰਨੀ ਕੁਮਾਰ ਫਾਇਰਿੰਗ ਕਰਨ ਲੱਗਾ। ਕੁਝ ਦੂਰੀ ‘ਤੇ ਜਾ ਕੇ ਜਦੋਂ ਮੁਲਜ਼ਮ ਨੇ ਵੇਖਿਆ ਕਿ ਉਹ ਘਿਰ ਗਿਆ ਹੈ ਤਾਂ ਉਸ ਨੇ ਖੁਦ ਦੇ ਸਿਰ ਵਿੱਚ ਵੀ ਗੋਲੀ ਮਾਰ ਲਈ ਅਤੇ ਉਸ ਦੀ ਵੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਆਪਣੀ ਮੰਗੇਤਰ ਨੂੰ ਮਾਰਨ ਦੀ ਨੀਅਤ ਨਾਲ ਹੀ ਯੂਪੀ ਤੋਂ ਦੇਸੀ ਕੱਟੇ (ਤਮਚੇ) ਸਮੇਤ ਅੱਜ ਇਥੇ ਆਇਆ ਸੀ। ਫਿਲਹਾਲ ਪੁਲੀਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਡੀਐੱਸਪੀ ਸਮਰਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲੀਸ ਨੇ ਮੁਲਜ਼ਮ ਵੱਲੋਂ ਵਾਰਦਾਤ ਵਿੱਚ ਵਰਤਿਆ ਦੇਸੀ ਕੱਟਾ ਵੀ ਬਰਾਮਦ ਕਰ ਲਿਆ ਹੈ ਪਰ ਇਸ ਘਟਨਾ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।News Source link

- Advertisement -

More articles

- Advertisement -

Latest article