ਕੀਵ, 23 ਅਪਰੈਲ
ਰੂਸੀ ਬਲਾਂ ਵੱਲੋਂ ਮਾਰੀਓਪੋਲ ਸਥਿਤ ਇੱਕ ਵੱਡੇ ਸਟੀਲ ਪਲਾਂਟ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ, ਜਿੱਥੇ ਯੂਕਰੇਨ ਦੇ ਦੋ ਹਜ਼ਾਰ ਫੌਜੀ ਡਟੇ ਹੋਏ ਹਨ। ਇਹ ਖੁਲਾਸਾ ਮਾਰੀਓਪੋਲ ਸ਼ਹਿਰ ਦੇ ਅਧਿਕਾਰੀ ਨੇ ਕੀਤਾ ਹੈ। ਇਸ ਤੋਂ ਇਲਾਵਾ ਮੈਕਸਾਰ ਟੈਕਨਾਲੋਜੀਜ਼ ਵੱਲੋਂ ਸੈਟੇਲਾਈਟ ਤਸਵੀਰਾਂ ਨਸ਼ਰ ਕੀਤੀਆਂ ਗਈਆਂ ਹਨ ਜਿਸ ਵਿੱਚ ਮਾਰੀਓਪੋਲ ਨੇੜਲੇ ਕਸਬੇ ਵਿੱਚ 200 ਤੋਂ ਵੱਧ ਕਬਰਾਂ ਦਿਖਾਈ ਦੇ ਰਹੀਆਂ ਹਨ। ਇਸ ਦੇ ਕੁਝ ਘੰਟਿਆਂ ਮਗਰੋਂ ਹੀ ਮਾਰੀਓਪੋਲ ਦੇ ਸਥਾਨਕ ਅਧਿਕਾਰੀਆਂ ਨੇ ਰੂਸ ’ਤੇ ਇੱਥੇ ਯੂੁਕਰੇਨ ਦੇ ਨਾਗਰਿਕਾਂ ਨੂੰ ਸਮੂਹਿਕ ਕਬਰਾਂ ਵਿੱਚ ਦਫਨਾਉਣ ਦਾ ਦੋਸ਼ ਲਾਇਆ ਹੈ।