ਉਲਾਨਬਟੋਰ: ਭਾਰਤੀ ਪਹਿਲਵਾਨਾਂ ਲਈ ਅੱਜ ਇੱਥੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਯਾਦਗਾਰੀ ਦਿਨ ਰਿਹਾ। ਭਾਰਤ ਦੇ ਪੰਜ ਗ੍ਰੀਕੋ ਰੋਮਨ ਪਹਿਲਵਾਨਾਂ ਵਿਚੋਂ ਸੁਨੀਲ ਕੁਮਾਰ ਸਣੇ ਤਿੰਨ ਨੇ ਕਾਂਸੀ ਦੇ ਤਗਮੇ ਜਿੱਤੇ। ਸੁਨੀਲ ਨੇ ਦੂਜੀ ਵਾਰ ਏਸ਼ਿਆਈ ਚੈਂਪੀਅਨਸ਼ਿਪ ਵਿਚ ਤਗਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ 2020 ਵਿਚ 87 ਕਿਲੋਗ੍ਰਾਮ ਵਰਗ ਵਿਚ ਖਿਤਾਬ ਜਿੱਤਿਆ ਸੀ। 23 ਸਾਲ ਦੇ ਸੁਨੀਲ ਨੇ ਮੰਗੋਲੀਆ ਦੇ ਬਾਤਬਾਯਰ ਲੁਟਬਾਇਰ ਖ਼ਿਲਾਫ਼ ਕਾਂਸੀ ਦੇ ਤਗਮੇ ਦੇ ਮੁਕਾਬਲੇ ਦੇ ਸ਼ੂਰ ਵਿਚ ਹੀ 5-0 ਨਾਲ ਲੀਡ ਹਾਸਲ ਕਰ ਲਈ ਤੇ ਅੰਤ ਤੱਕ ਤਕਨੀਕੀ ਸਮਰੱਥਾ ਦੇ ਅਧਾਰ ’ਤੇ ਜਿੱਤ ਦਰਜ ਕੀਤੀ। ਸੁਨੀਲ ਨੂੰ ਸੈਮੀਫਾਈਨਲ ਵਿਚ ਉਜ਼ਬੇਕਿਸਤਾਨ ਦੇ ਪਹਿਲਵਾਨ ਵਿਰੁੱਧ ਤਕਨੀਕੀ ਅਧਾਰ ਉਤੇ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ