13.9 C
Patiāla
Tuesday, December 5, 2023

ਆਈ-ਲੀਗ: ਸੁਦੇਵਾ ਦਿੱਲੀ ਐਫਸੀ ਵੱਲੋਂ ਜਿੱਤ ਦਰਜ

Must read


ਨੈਹਾਟੀ: ਸੁਦੇਵਾ ਦਿੱਲੀ ਐਫਸੀ ਨੇ ਆਈ-ਲੀਗ ਫੁਟਬਾਲ ਟੂਰਨਾਮੈਂਟ ਦੇ ਪਹਿਲੇ ਗੇੜ ਦੇ ਮੁਕਾਬਲੇ ਦੇ ਆਖ਼ਰੀ ਦਿਨ ਅੱਜ ਕੇਨਕ੍ਰੇ ਐਫਸੀ ਨੂੰ 1-0 ਨਾਲ ਹਰਾਇਆ। ਸੁਦੇਵਾ ਐਫਸੀ ਦੇ ਸ਼ੁਭੋ ਪਾਲ ਦੇ ਕਰਾਸ ਉਤੇ ਬੀ. ਨੋਨਗਖਲਾ ਨੇ ਆਤਮਘਾਤੀ ਗੋਲ ਕਰ ਕੇ ਮੈਚ ਦੇ 13ਵੇਂ ਮਿੰਟ ਵਿਚ ਦਿੱਲੀ ਦੀ ਟੀਮ ਨੂੰ ਲੀਡ ਦਿਵਾਈ। ਇਸ ਜਿੱਤ ਨਾਲ ਸੁਦੇਵਾ ਦਿੱਲੀ ਦੀ ਟੀਮ ਸੂਚੀ ਵਿਚ ਇੰਡੀਅਨ ਐਰੋਜ਼ ਤੋਂ ਉਪਰ 11ਵੇਂ ਸਥਾਨ ਉਤੇ ਆ ਗਈ ਹੈ। ਜਦਕਿ ਕੇਨਕ੍ਰੇ ਆਖਰੀ ਸਥਾਨ ਉਤੇ ਹੈ। ਇਹ ਟੀਮ ਕੋਈ ਵੀ ਮੈਚ ਨਹੀਂ ਜਿੱਤ ਸਕੀ ਹੈ। ਇਕ ਹੋਰ ਮੈਚ ਵਿਚ ਗੋਕੁਲਮ ਕੇਰਲ ਐਫਸੀ ਨੇ ਰਾਊਂਡਗਲਾਸ ਪੰਜਾਬ ਐਫਸੀ ਨੂੰ 3-1 ਨਾਲ ਹਰਾਇਆ। ਮੌਜੂਦਾ ਚੈਂਪੀਅਨ ਗੋਕੁਲਮ ਹਾਲੇ ਵੀ ਤੀਜੇ ਸਥਾਨ ਉਤੇ ਬਣਿਆ ਹੋਇਆ ਹੈ। -ਪੀਟੀਆਈ





News Source link

- Advertisement -

More articles

- Advertisement -

Latest article