25.7 C
Patiāla
Friday, April 19, 2024

ਰੂਸ ਵੱਲੋਂ ਯੂਕਰੇਨ ਦੇ ਸ਼ਹਿਰਾਂ ਉੱਤੇ ਹਮਲੇ ਤੇਜ਼

Must read


ਕੀਵ, 20 ਅਪਰੈਲ

ਰੂਸ ਨੇ ਯੂਕਰੇਨ ਦੇ ਪੂਰਬੀ ਉਦਯੋਗਿਕ ਖੇਤਰ ਵਿੱਚ ਕੋਲਾ ਖਾਣਾ ਅਤੇ ਕਾਰਖਾਨਿਆਂ ’ਤੇ ਕੰਟਰੋਲ ਹਾਸਲ ਕਰਨ ਅਤੇ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੇ ਮਕਸਦ ਨਾਲ ਅੱਜ ਸ਼ਹਿਰਾਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ  ਹੋਰ ਸੈਨਿਕਾਂ ਨੂੰ ਜੰਗੀ ਮੋਰਚਿਆਂ ’ਤੇ ਭੇਜਿਆ ਹੈ। ਡੋਨਾਬਾਸ ਦੇ ਸੈਂਕੜੇ ਮੀਲ ਲੰਮੇ ਇਲਾਕੇ ਵਿੱਚ ਲੜਾਈ ਸ਼ੁਰੂ ਹੋ ਗਈ ਹੈ। ਜੇਕਰ ਰੂਸ ਇਸ ਇਲਾਕੇ ’ਤੇ ਕਬਜ਼ਾ ਕਰਨ ਵਿੱਚ ਸਫਲ ਹੋ ਜਾਂਦਾ ਹੈ ਤਾਂ ਰੂਸੀ ਰਾਸ਼ਟਰਪਤੀ ਵਲਾਦਮੀਰ ਪੂਤਿਨ ਲਈ ਇਹ ਵੱਡੀ ਜਿੱਤ ਹੋਵੇਗੀ। 

ਡੋਨਾਬਾਸ ਵਿੱਚ ਤਬਾਹੀ ਝੱਲ ਰਹੇ ਬੰਦਰਗਾਹੀ ਸ਼ਹਿਰ ਮਾਰਿਓਪੋਲ ਵਿੱਚ ਯੂਕਰੇਨ ਦੇ ਸੈਨਿਕਾਂ ਨੇ ਦੱਸਿਆ ਕਿ ਰੂਸੀ ਫੌਜ ਨੇ ਇੱਕ ਵੱਡੇ ਸਟੀਲ ਪਲਾਂਟ ਨੂੰ ਤਬਾਹ ਕਰਨ ਲਈ ਭਾਰੀ ਬੰਬਾਰੀ ਕੀਤੀ। ਇਹ ਸਟੀਲ ਪਲਾਂਟ ਸੁਰੱਖਿਆ ਕਰਮੀਆਂ ਦਾ ਆਖਰੀ ਟਿਕਾਣਾ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇੱਕ ਹਸਪਤਾਲ ਨੂੰ ਵੀ ਨਿਸ਼ਾਨਾ ਬਣਾਇਆ, ਜਿੱਥੇ ਸੈਂਕੜੇ ਲੋਕ ਠਹਿਰੇ ਹੋਏ ਹਨ।  ਯੂੁਕਰੇਨ ਦੇ ਜਨਰਲ ਸਟਾਫ ਨੇ ਅੱਜ ਦੱਸਿਆ ਕਿ ਰੂਸ ਨੇ ਪੂਰਬ ਵਿੱਚ ਵੱਖ-ਵੱਖ ਥਾਵਾਂ ’ਤੇ ਹਮਲਾਵਰ ਕਾਰਵਾਈ ਜਾਰੀ ਰੱਖੀ ਹੋਈ ਹੈ ਅਤੇ ਉਸ ਦੀਆਂ ਫੌਜਾਂ ਯੂਕਰੇਨ ਦੀ ਸੁਰੱਖਿਆ ਵਿੱਚ ਕਮਜ਼ੋਰ ਪੁਆਂਇੰਟ ਲੱਭ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਾਰਿਓਪੋਲ ਵਿੱਚ ਅਜ਼ੋਵਸਟਲ ਸਟੀਲ ਮਿੱਲ ਵਿੱਚ ਆਖਰੀ ਵਿਰੋਧ ਨੂੰ ਹਰਾਉਣਾ ਰੂਸ ਦੀ ਸਿਖਰਲੀ ਪਹਿਲ ਹੈ। ਪੂਰਬੀ ਸ਼ਹਿਰ ਖਾਰਕੀਵ ਅਤੇ ਕਰਮਤੋਰਸਕ ਵੱਡੇ ਹਮਲਿਆਂ ਦੀ ਲਪੇਟ ਵਿੱਚ ਹਨ। ਰੂਸ ਨੇ ਵੀ ਕਿਹਾ ਹੈ ਕਿ ਉਸ ਨੇ ਡੋਨਾਬਾਸ ਦੇ ਪੱਛਮ ਵਿੱਚ ਜੈਪੋਰਿਜ਼ੀਆ ਤੇ ਨਿਪਰੋ ਦੇ ਨੇੜਲੇ ਇਲਾਕਿਆਂ ’ਤੇ ਮਿਜ਼ਾਈਲ ਹਮਲੇ ਕੀਤੇ ਹਨ। ਰੂੁਸੀ ਰੱਖਿਆ ਮੰਤਰਾਲੇ ਦੇ ਤਰਜਮਾਨ ਮੇਜਰ ਜਨਰਲ ਇਗੋਰ ਕੋਨਾਸ਼ੇਨਕੋਵ ਨੇ ਦੱਸਿਆ ਕਿ ਰੂਸੀ ਬਲਾਂ ਵੱਲੋਂ ਯੂਕਰੇਨ ਦੇ ਕਈ ਸੈਨਿਕ ਟਿਕਾਣਿਆਂ ’ਤੇ ਹਮਲੇ ਕੀਤੇ ਜਾ ਰਹੇ ਹਨ, ਜਿਸ ਵਿੱਚ ਕਈ ਸ਼ਹਿਰਾਂ ਜਾਂ ਪਿੰਡਾਂ ਵਿੱਚ ਜਾਂ ਉਨ੍ਹਾਂ ਦੇ ਨੇੜੇ ਸੈਨਿਕਾਂ ਦੇ ਅੱਡੇ ਅਤੇ ਮਿਜ਼ਾਈਲ ਵਾਰਹੈੱਡ ਡਿਪੂ ਸ਼ਾਮਲ ਹਨ। ਇਸੇ ਦੌਰਾਨ ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਰੂਸੀ ਬਲਾਂ ਨੇ ਰਾਤ ਨੂੰ ਯੂਕਰੇਨੀ ਫੌਜਾਂ ਦੇ 1,053 ਟਿਕਾਣਿਆਂ ’ਤੇ ਹਮਲੇ ਕੀਤੇ ਹਨ ਅਤੇ 106 ਨੂੰ ਨਸ਼ਟ ਕੀਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਮੰਗਲਵਾਰ ਰਾਤ ਦੇਸ਼ ਦੇ ਨਾਂ ਜਾਰੀ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਰੂਸੀ ਫੌਜ ਜੰਗ ਵਿੱਚ ਆਪਣਾ ਸਭ ਕੁਝ ਝੋਕ ਰਹੀ ਹੈ। ਦੇਸ਼ ਦੇ ਬਹੁਤੇ ਸੈਨਿਕ ਯੂਕਰੇਨ ਵਿੱਚ ਜਾਂ ਰੂਸੀ ਸਰਹੱਦਾਂ ’ਤੇ ਮੌਜੂਦ ਹਨ। -ੲੇਜੰਸੀਆਂ

ਜਰਮਨੀ ਨੇ ਯੂਕਰੇਨ ਭੇਜੇ ਸਾਰੇ ਹਥਿਆਰਾਂ ਬਾਰੇ ਖੁਲਾਸਾ ਨਹੀਂ ਕੀਤਾ: ਵਿਦੇਸ਼ ਮੰਤਰੀ

ਬਰਲਿਨ: ਜਰਮਨੀ ਨੇ ਕਿਹਾ ਹੈ ਕਿ ਉਸ ਨੇ ਯੂਕਰੇਨ ਦੀ ਮਦਦ ਲਈ ਭੇਜੇ ਸਾਰੇ ਹਥਿਆਰਾਂ ਬਾਰੇ ਖੁਲਾਸਾ ਨਾ ਕਰਨ ਦੀ ਚੋਣ ਕੀਤੀ ਹੈ। ਵਿਦੇਸ਼ ਮੰਤਰੀ ਐਨਾਲੀਨਾ ਬੇਅਰਬਾਕ ਨੇ ਕਿਹਾ ਕਿ ਜਰਮਨੀ ਵੱਲੋਂ ਯੂਕਰੇਨ ਦੀ ਹੋਰ ਆਧੁਨਿਕ ਹਥਿਆਰ ਪ੍ਰਣਾਲੀਆਂ (ਜਿਨ੍ਹਾਂ ਨੂੰ ਉਹ ਖ਼ਰੀਦ ਸਕਦਾ ਹੈ) ਦੀ ਸਾਂਭ ਸੰਭਾਲ ਲਈ ਅਤੇ ਉਨ੍ਹਾਂ ਦੀ ਵਰਤੋਂ ਲਈ ਸੈਨਿਕਾਂ ਸਿਖਲਾਈ ਦੇਣ ਵਿੱਚ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਰੀਗਾ ਵਿੱਚ ਆਪਣੇ ਲਾਤਵੀਅਨ ਹਮਰੁਤਬਾ ਨਾਲ ਪ੍ਰੈੱਸ ਕਾਨਫਰੰਸ ਮੌਕੇ ਕਿਹਾ, ‘‘ਅਸੀਂ ਟੈਂਕ ਵਿਰੋਧੀ ਮਿਜ਼ਾਈਲਾਂ, ਸਟਿੰਗਰਜ਼ ਅਤੇ ਹੋਰ ਚੀਜ਼ਾਂ ਭੇਜੀਆਂ ਹਨ, ਜਿਨ੍ਹਾਂ ਬਾਰੇ ਅਸੀਂ ਜਨਤਕ ਤੌਰ ’ਤੇ ਗੱਲਬਾਤ ਨਹੀਂ ਕੀਤੀ ਤਾਂ ਕਿ ਉਨ੍ਹਾਂ ਦੀ ਡਲਿਵਰੀ ਜਲਦੀ ਹੋ ਸਕੇ। ਜਰਮਨੀ ਵੱਲੋਂ ਆਪਣੀ ਪੈਂਜ਼ਰਹੌਬਿਟਜ਼ ਤੋਪ ਪ੍ਰਣਾਲੀ ਯੂਕਰੇਨ ਨੂੰ ਭੇਜੇ ਜਾਣ ਦੀਆਂ ਕਨਸੋਆਂ ਸਬੰਧੀ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘‘ਜਰਮਨੀ ਯੂਕਰੇਨ ਦੇ ਸੈਨਿਕਾਂ ਨੂੰ ਹੋਰ ਆਧੁਨਿਕ ਪ੍ਰਣਾਲੀਆਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦੀ ਵਰਤੋਂ ਲਈ ਸਿਖਲਾਈ ਦੇਵੇਗਾ, ਜਿਹੜੀਆਂ ਉਹ ਹੋਰ ਸਹਿਯੋਗੀ ਦੇਸ਼ਾਂ ਤੋਂ ਹਾਸਲ  ਕਰ ਸਕਦਾ ਜਾਂ ਖ਼ਰੀਦ ਸਕਦਾ ਹੈ।’’ ਉਨ੍ਹਾਂ ਕਿਹਾ, ‘‘ਜੇਕਰ ਸਹਿਯੋਗੀ ਤੋਪਖਾਨਾ ਭੇਜਦੇ ਹਨ, ਜਿਹੜਾ ਅਸੀਂ ਨਹੀਂ ਭੇਜ ਸਕਦੇ, ਤਾਂ ਅਸੀਂ ਟਰੇਨਿੰਗ ਅਤੇ ਸਾਂਭ ਸੰਭਾਲ ਵਿੱਚ ਮਦਦ ਕਰਾਂਗੇ।’’ -ਰਾਇਟਰਜ਼ 





News Source link

- Advertisement -

More articles

- Advertisement -

Latest article