12.9 C
Patiāla
Friday, February 23, 2024

ਸੁਖਵਿੰਦਰ ਅੰਮ੍ਰਿਤ ਤੇ ਡਾ. ਹਰਭਜਨ ਸਿੰਘ ਭਾਟੀਆ ਨੂੰ ਮਿਲੇਗਾ ਇਪਸਾ ਪੁਰਸਕਾਰ

Must read


ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ, ਆਸਟਰੇਲੀਆ (ਇਪਸਾ) ਵੱਲੋਂ ਹਰ ਸਾਲ ਬ੍ਰਿਸਬੇਨ ਵਿਖੇ ਭਾਰਤੀ ਸਾਹਿਤ ਉਤਸਵ ਕਰਵਾਇਆ ਜਾਂਦਾ ਹੈ। ਇਸ ਵਿੱਚ ਤ੍ਰੈ ਭਾਸ਼ਾਈ ਕਵੀ ਦਰਬਾਰ ਕਰਵਾਇਆ ਜਾਂਦਾ ਹੈ। ਇਸ ਉਤਸਵ ਵਿੱਚ ਹਰ ਸਾਲ ਹਿੰਦੀ, ਪੰਜਾਬੀ ਅਤੇ ਉਰਦੂ ਵਿੱਚੋਂ ਕਿਸੇ ਇੱਕ ਭਾਸ਼ਾ ਦੇ ਲੇਖਕ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਅਤੇ ਸਾਹਿਤਕ ਯੋਗਦਾਨ ਲਈ ਇਪਸਾ ਐਵਾਰਡ ਫਾਰ ਲਿਟਰੇਚਰ ਦਿੱਤਾ ਜਾਂਦਾ ਹੈ।

ਪਿਛਲੇ ਸਾਲ ਪੰਜਵਾਂ ਭਾਰਤੀ ਸਾਹਿਤ ਉਤਸਵ ਅਤੇ ਪੰਜਵਾਂ ਇਪਸਾ ਐਵਾਰਡ ਜੋ ਕਿ ਸੁਖਵਿੰਦਰ ਅੰਮ੍ਰਿਤ ਨੂੰ ਦੇਣਾ ਸੀ, ਉਹ ਪੁਰਸਕਾਰ ਸਮਾਰੋਹ ਕਰੋਨਾ ਕਾਰਨ ਮੁਲਤਵੀ ਕਰ ਦਿੱਤਾ ਸੀ। 14 ਮਈ ਨੂੰ ਹੋ ਰਹੇ ਛੇਵੇਂ ਭਾਰਤੀ ਸਾਹਿਤ ਉਤਸਵ ਵਿੱਚ ਪੰਜਵਾਂ ਇਪਸਾ ਪੁਰਸਕਾਰ ਸੁਖਵਿੰਦਰ ਅੰਮ੍ਰਿਤ ਅਤੇ ਛੇਵਾਂ ਇਪਸਾ ਪੁਰਸਕਾਰ ਨਾਮਵਰ ਆਲੋਚਕ ਡਾ. ਹਰਭਜਨ ਸਿੰਘ ਭਾਟੀਆ ਨੂੰ ਦਿੱਤਾ ਜਾਵੇਗਾ। ਇਸ ਉਤਸਵ ਵਿੱਚ ਕਹਾਣੀਕਾਰ ਜਿੰਦਰ ਮੁੱਖ ਮਹਿਮਾਨ ਹੋਣਗੇ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਅਰਵਿੰਦਰ ਕੌਰ ਭਾਟੀਆ ਅਤੇ ਨਿਊ ਸਾਊਥ ਵੇਲਜ਼ ਤੋਂ ਬਲਵੰਤ ਸਾਨੀਪੁਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਇਸ ਉਤਸਵ ਵਿੱਚ ਤਿੰਨਾਂ ਭਾਸ਼ਾਵਾਂ ਦੇ ਪ੍ਰਤੀਨਿਧ ਕਵੀ ਸ਼ਾਮਲ ਹੋਣਗੇ। ਇਸ ਵਿੱਚ ਹਿੰਦੀ ਦੀ ਪ੍ਰਤੀਨਿਧਤਾ ਵਿਭਾ ਦਾਸ ਸਿੰਘ, ਊਰਦੂ ਦੀ ਪ੍ਰਤੀਨਿਧਤਾ ਫਰਹਾ ਅਮਾਰ ਅਤੇ ਪੰਜਾਬੀ ਦੀ ਪ੍ਰਤੀਨਿਧਤਾ ਪ੍ਰਸਿੱਧ ਗ਼ਜ਼ਲਗੋ ਗੁਰਦਿਆਲ ਦਲਾਲ ਕਰਨਗੇ। ਇਸ ਉਤਸਵ ਦਾ ਵਿਸ਼ੇਸ਼ ਆਕਰਸ਼ਣ ਆਰਟ ਪ੍ਰਦਰਸ਼ਨੀ ਹੋਵੇਗੀ, ਇਸ ਲਈ ਆਰਟਿਸਟ ਰਾਜੀ ਮੁਸੱਵਰ ਮੈਲਬੌਰਨ ਤੋਂ ਵਿਸ਼ੇਸ਼ ਰੂਪ ਵਿੱਚ ਆਪਣੀਆਂ ਕਲਾ-ਕ੍ਰਿਤੀਆਂ ਨਾਲ ਹਾਜ਼ਰੀ ਭਰਨਗੇ। ਭਾਰਤੀ ਸਾਹਿਤ ਉਤਸਵ ਦਾ ਸਾਹਿਤਕ ਸੈਸ਼ਨ ਇੰਡੋਜ਼ ਪੰਜਾਬੀ ਲਾਇਬ੍ਰਰੀ ਇਨਾਲਾ ਵਿਖੇ ਅਤੇ ਕਲਾ ਪ੍ਰਦਰਸ਼ਨੀ ਅਮੈਰੀਕਨ ਕਾਲਜ ਬ੍ਰਿਸਬੇਨ ਵਿਖੇ ਕਰਵਾਈ ਜਾਵੇਗੀ। ਇਸ ਸਮਾਗਮ ਵਿੱਚ ਬ੍ਰਿਸਬੇਨ ਤੋਂ ਕਵਿੱਤਰੀ ਹਰਜੀਤ ਸੰਧੂ ਦੀ ਪਲੇਠੀ ਬਾਲ ਸਾਹਿਤ ਦੀ ਪੁਸਤਕ ‘ਵੱਡੇ ਵੱਡੇ ਸੁਪਨੇ’ ਲੋਕ ਅਰਪਣ ਕੀਤੀ ਜਾਵੇਗੀ।

ਇਪਸਾ ਦੇ ਕੋਆਰਡੀਨੇਟਰ ਸਰਬਜੀਤ ਸੋਹੀ ਨੇ ਦੱਸਿਆ ਕਿ ਇਸ ਉਤਸਵ ਵਿੱਚ ਦੋਵਾਂ ਰਸਮੀ ਸੈਸ਼ਨਾਂ ਤੋਂ ਇਲਾਵਾ ਕੁਝ ਹੋਰ ਗੈਰ ਰਸਮੀ ਅਦਬੀ ਮਿਲਣੀਆਂ ਅਤੇ ਬੈਠਕਾਂ ਵੀ ਵਿਸ਼ੇਸ਼ ਹਿੱਸਾ ਹੋਣਗੀਆਂ। ਜ਼ਿਕਰਯੋਗ ਹੈ ਕਿ ਇਪਸਾ ਵੱਲੋਂ ਦਿੱਤਾ ਜਾਣ ਵਾਲਾ ਇਪਸਾ ਐਵਾਰਡ ਫਾਰ ਲਿਟਰੇਚਰ ਇਸ ਤੋਂ ਪਹਿਲਾਂ ਹਿੰਦੀ ਲੇਖਕ ਡਾ. ਸਰਵਾ ਦਮਨ ਸਿੰਘ, ਭਾਰਤੀ ਊਰਦੂ ਸ਼ਾਇਰ ਖੁਸ਼ਬੀਰ ਸਿੰਘ ਸ਼ਾਦ, ਪਾਕਿਸਤਾਨੀ ਊਰਦੂ ਸ਼ਾਇਰ ਅਸਰਫ਼ ਸ਼ਾਦ ਅਤੇ ਹਿੰਦੀ ਸ਼ਾਇਰਾ ਰੇਖਾ ਰਾਜਵੰਸ਼ੀ ਨੂੰ ਦਿੱਤਾ ਜਾ ਚੁੱਕਾ ਹੈ।



News Source link
#ਸਖਵਦਰ #ਅਮਰਤ #ਤ #ਡ #ਹਰਭਜਨ #ਸਘ #ਭਟਆ #ਨ #ਮਲਗ #ਇਪਸ #ਪਰਸਕਰ

- Advertisement -

More articles

- Advertisement -

Latest article