14.1 C
Patiāla
Friday, December 9, 2022

ਰਾਜਪਾਲ ਮਲਿਕ ਵੱਲੋਂ ਲਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਸੀਬੀਆਈ ਵੱਲੋਂ ਕੇਸ ਦਰਜ : The Tribune India

Must read


ਨਵੀਂ ਦਿੱਲੀ, 21 ਅਪਰੈਲ

ਸੀਬੀਆਈ ਨੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ ਸਮੂਹਿਕ ਮੈਡੀਕਲ ਬੀਮਾ ਸਕੀਮ ਅਤੇ ਕਿਰੂ ਹਾਈਡਰੋਇਲੈਕਟ੍ਰਿਕ ਪਾਵਰ ਪ੍ਰਾਜੈਕਟ ਨਾਲ ਸਬੰਧਤ ਕੰਮ ਸਬੰਧੀ ਕੰਟਰੈਕਟਾਂ ਦੀ ਵੰਡ ’ਚ ਲਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਦੋ ਕੇਸ ਦਰਜ ਕੀਤੇ ਹਨ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਕੇਸ ਦਰਜ ਕਰਨ ਮਗਰੋਂ ਅੱਜ ਸਵੇਰੇ ਜੰਮੂ, ਸ੍ਰੀਨਗਰ, ਦਿੱਲੀ, ਮੁੰਬਈ, ਨੋਇਡਾ, ਕੇਰਲਾ ’ਚ ਤ੍ਰਿਵੇਂਦਰਮ ਤੇ ਬਿਹਾਰ ’ਚ ਦਰਭੰਗਾ ਵਿੱਚ ਸਥਿਤ 14 ਟਿਕਾਣਿਆਂ ’ਤੇ ਛਾਪੇ ਮਾਰੇ। ਸੀਬੀਆਈ ਨੇ ਵਿਵਾਦਤ ਸਿਹਤ ਬੀਮਾ ਸਕੀਮ ਸਬੰਧੀ ਕੇਸ ’ਚ ਰਿਲਾਇੰਸ ਜਨਰਲ ਇੰਸ਼ੋਰੈਂਸ ਤੇ ਟ੍ਰਿਨਿਟੀ ਰੀ-ਇੰਸ਼ੋਰੈਂਸ ਬ੍ਰੋਕਰਜ਼ ਲਿਮਟਿਡ ਨੂੰ ਕਥਿਤ ਦੋਸ਼ੀ ਆਖਿਆ ਹੈ। -ਪੀਟੀਆਈ

News Source link

- Advertisement -

More articles

- Advertisement -

Latest article