13.5 C
Patiāla
Monday, December 5, 2022

ਮੇਵਾਨੀ ਦੀ ਗ੍ਰਿਫ਼ਤਾਰੀ ’ਤੇ ਕਾਂਗਰਸ ਨੇ ਕਿਹਾ,‘ਸ਼ਹਿਨਸ਼ਾਹ ਘਬਰਾ ਗਏ’ : The Tribune India

Must read


ਨਵੀਂ ਦਿੱਲੀ, 21 ਅਪਰੈਲ

ਅਸਾਮ ਪੁਲੀਸ ਵੱਲੋਂ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਦੀ ਗ੍ਰਿਫ਼ਤਾਰੀ ਨੂੰ ਗੈਰ-ਜਮਹੂਰੀ ਅਤੇ ਗੈਰ-ਸੰਵਿਧਾਨਕ ਕਰਾਰ ਦਿੰਦਿਆਂ ਕਾਂਗਰਸ ਨੇ ਦੋਸ਼ ਲਾਇਆ ਕਿ ਇਸ ਤੋਂ ਪਤਾ ਲੱਗਦਾ ਹੈ ਕਿ ‘ਸ਼ਹਿਨਸ਼ਾਹ’ ਘਬਰਾਏ ਹੋਏ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਮੋਦੀ ਜੀ ਤੁਸੀਂ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਸਕਦੇ ਹੋ ਪਰ ਸੱਚ ਨੂੰ ਕਦੇ ਵੀ ਕੈਦ ਨਹੀਂ ਕਰ ਸਕਦੇ।’ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ  ਪੱਤਰਕਾਰਾਂ ਨੂੰ ਕਿਹਾ,‘ਸ਼ਹਿਨਸ਼ਾਹ ਘਬਰਾ ਗਏ ਹਨ।’





News Source link

- Advertisement -

More articles

- Advertisement -

Latest article