25.6 C
Patiāla
Tuesday, May 30, 2023

ਨੇਪਾਲ ਵਿੱਚ ਆਕਸੀਜਨ ਪਲਾਂਟ ਵਿੱਚ ਧਮਾਕਾ, 2 ਭਾਰਤੀਆਂ ਦੀ ਮੌਤ

Must read


ਕਾਠਮੰਡੂ, 21 ਅਪਰੈਲ

ਕਾਠਮੰਡੂ ਨੇੜੇ ਲਲਿਤਪੁਰ ਜ਼ਿਲ੍ਹੇ ਦੇ ਇਕ ਸਨਅਤੀ ਖੇਤਰ ਵਿਚ ਵੀਰਵਾਰ ਨੂੰ ਆਕਸੀਜਨ ਪਲਾਂਟ ਵਿਚ ਹੋਏ ਧਮਾਕੇ ਵਿਚ ਦੋ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਪਾਟਨ ਉਦਯੋਗਿਕ ਅਸਟੇਟ ਦੇ ਅੰਦਰ ਸਾਗਰਮਾਥਾ ਆਕਸੀਜਨ ਪਲਾਂਟ ਵਿੱਚ ਧਮਾਕਾ ਉਸ ਸਮੇਂ ਹੋਇਆ ਜਦੋਂ ਕਰਮਚਾਰੀ ਇੱਕ ਸਿਲੰਡਰ ਵਿੱਚ ਗੈਸ ਭਰ ਰਹੇ ਸਨ। ਧਮਾਕੇ ਨਾਲ ਪਲਾਂਟ ਦੀ ਜ਼ਿੰਕ ਦੀ ਛੱਤ ਵੀ ਤਬਾਹ ਹੋ ਗਈ ਅਤੇ ਨਾਲ ਲੱਗਦੀਆਂ ਇਮਾਰਤਾਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ। ਧਮਾਕੇ ਵਿਚ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਪਿੰਡ ਰਤਨਪੁਰਵਾ ਦੇ ਰਹਿਣ ਵਾਲੇ 45 ਸਾਲਾ ਬ੍ਰਿਜ ਮਹਤੋ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇਕ ਹੋਰ ਭਾਰਤੀ ਨਾਗਰਿਕ ਰਾਜ ਕੁਮਾਰ ਮਹਤੋ (25) ਦੀ ਲਲਿਤਪੁਰ ਦੇ ਬੀ ਐਂਡ ਬੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਨੇਪਾਲ ਦੇ ਗ੍ਰਹਿ ਮੰਤਰੀ ਬਾਲਕ੍ਰਿਸ਼ਨ ਖੰਡ ਨੇ ਪੁਲੀਸ ਨੂੰ ਰਾਹਤ ਤੇ ਬਚਾਅ ਕਾਰਜ ਆਰੰਭਣ ਤੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। -ਏਜੰਸੀ 

News Source link

- Advertisement -

More articles

- Advertisement -

Latest article