ਨਵੀਂ ਦਿੱਲੀ, 20 ਅਪਰੈਲ
ਪੰਜਾਬ ਦੇ ਨਿਸ਼ਾਨੇਬਾਜ਼ ਵਿਜੈਵੀਰ ਸਿੱਧੁੂ ਨੇ ਬੁੱਧਵਾਰ ਨੂੰ ਪੁਰਸ਼ਾਂ ਦਾ 25 ਮੀਟਰ ਰੈਪਿਡ ਫਾਇਰ ਪਿਸਤਲ ਮੁਕਾਬਲਾ ਜਿੱਤ ਲਿਆ ਹੈ ਜਦੋਂ ਕਿ ਹਰਿਆਣਾ ਦੀ ਰਿਦਮ ਸਾਂਗਵਾਨ ਨੇ ਇਥੇ ਕੌਮੀ ਚੋਣ ਟ੍ਰਾਇਲ ਤਿੰਨ ਅਤੇ ਚਾਰ ਦੇ ਛੇਵੇਂ ਦਿਨ ਇਸੇ ਮੁਕਾਬਲੇ ਵਿੱਚ ਮਹਿਲਾ ਅਤੇ ਜੂਨੀਅਰ ਵਰਗ ਵਿੱਚ ਸੋਨ ਤਗਮੇ ਜਿੱਤੇ। ਵਿਜੈਵੀਰ ਨੇ ਭਾਰਤੀ ਕੌਮਾਂਤਰੀ ਨਿਸ਼ਾਨੇਬਾਜ਼ ਅਨੀਸ ਭਾਨਵਾਲਾ ਅਤੇ ਆਦਰਸ਼ ਸਿੰਘ ਦੀ ਚੁਣੌਤੀ ਨੂੰ ਪਾਰ ਕਰਦਿਆਂ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿੱਚ 32 ਹਿੱਟ ਨਾਲ ਸੋਨ ਤਗਮਾ ਜਿੱਤਿਆ। ਅਨੀਸ਼ ਨੇ 28 ਹਿੱਟ ਲਗਾਏ ਤੇ ਉਹ ਦੂਜੇ ਸਥਾਨ ’ਤੇ ਰਿਹਾ। ਉਧਰ, ਆਦਰਸ਼ 21 ਹਿੱਟ ਨਾਲ ਤੀਜੇ ਸਥਾਨ ’ਤੇ ਰਿਹਾ।-ਏਜੰਸੀ