ਨਵੀਂ ਦਿੱਲੀ, 20 ਅਪਰੈਲ
ਰੱਖਿਆ ਮੰਤਰਾਲੇ ਨੇ 37 ਕਟੋਨਮੈਂਟ ਹਸਪਤਾਲਾਂ ਅਤੇ 12 ਫੌਜੀ ਹਸਪਤਾਲਾਂ ਵਿੱਚ ਆਯੁਰਵੇੈਦਿਕ ਕੇਂਦਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਆਯੂਸ਼ ਮੰਤਰਾਲੇ ਨਾਲ ਆਯੁਰਵੇਦ ਕੇਂਦਰਾਂ ਨੂੰ ਸ਼ੁਰੂ ਕਰਨ ਲਈ ਦੋ ਸਮਝੌਤਿਆਂ (ਐਮਓਯੂ) ‘ਤੇ ਹਸਤਾਖਰ ਕੀਤੇ ਹਨ। ਇਹ ਕੇਂਦਰ 1 ਮਈ ਤੋਂ ਦੇਸ਼ ਭਰ ਵਿਚ ਸ਼ੁਰੂ ਹੋ ਜਾਣਗੇ। –ਏਜੰਸੀ