ਮਨੋਜ ਸ਼ਰਮਾ
ਬਠਿੰਡਾ, 20 ਅਪਰੈਲ
ਕਣਕ ਦਾ ਝਾੜ ਘੱਟ ਨਿਕਲਣ ਕਾਰਨ ਦੋ ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ। ਪਿੰਡ ਮਾਈਸਰਖਾਨਾ ਦੇ 39 ਸਾਲ ਦੇ ਕਿਸਾਨ ਜਸਪਾਲ ਸਿੰਘ ਨੇ ਰੇਲ ਗੱਡੀ ਥੱਲੇ ਆ ਕੇ ਜਾਨ ਦਿੱਤੀ। ਉਸ ਸਿਰ ਤਕਰੀਬਨ 9 ਲੱਖ ਰੁਪਏ ਦਾ ਕਰਜ਼ਾ ਸੀ। ਉਹ ਆਪਣੇ ਪਿੱਛੇ ਪੁੱਤ ਤੇ ਧੀ ਛੱਡ ਗਿਆ ਹੈ। ਦੂਸਰਾ ਮਾਮਲਾ ਮਾਨਸਾ ਖੁਰਦ ਹੈ, ਜਿਥੇ ਕਿਸਾਨ ਗੁਰਦੀਪ ਸਿੰਘ ਨੇ ਫਾਹਾ ਲੈ ਕੇ ਜਾਨ ਦਿੱਤੀ। ਉਸ ਕੋਲ ਸਿਰਫ਼ ਦੋ ਕਿੱਲੇ ਜ਼ਮੀਨ ਸੀ ਅਤੇ ਤਕਰੀਬਨ ਸਾਢੇ ਤਿੰਨ-ਚਾਰ ਲੱਖ ਰੁਪਿਆ ਸਿਰ ਕਰਜ਼ਾ ਸੀ।